ਚੰਨ ਦਾ ਚਾਅ

ਹਨੇਰਾ ਓਦਣ ਛਾਇਆ ਹੋਇਆ ਬੜਾ ਸੀ ,
ਚੰਨ ਵੇਖਣ ਲਈ ਮੈਂ ਕੋਠੇ ਉੱਤੇ ਖੜਾ ਸੀ।

ਸਭ ਤਰਫ ਇਕ ਸ਼ਾਂਤੀ ਜਿਹੀ ਛਾਈ ਸੀ,
'ਕੱਲੇ ਤਾਰਿਆਂ ਨੇ ਲੋਅ ਥੋੜੀ ਲਾਈ ਸੀ।

ਸੁੱਤਾ ਪਿਆ ਪਿੱਛੇ ਸਾਰਾ ਹੀ ਜਹਾਨ ਸੀ,
ਉੱਤੇ ਚੰਨ ਦਾ ਨਾ ਨਾਮੋ ਕੋਈ ਨਿਸ਼ਾਨ ਸੀ।

ਕਦੇ ਇਧਰ ਕਦੇ ਉਧਰ ਨੂੰ ਤੱਕਾਂ ਮੈਂ,
ਕਦੇ ਇਕ-ਅੱਧੀ ਉਬਾਸੀ ਵੀ ਹੱਕਾਂ ਮੈਂ।

ਉਡੀਕ ਚੰਨ ਦੀ 'ਚ ਕਾਫੀ ਸਮਾਂ ਲੰਘਿਆ,
ਫਿਰ ਗਲੀ ਵਿਚ ਬੰਦਾ ਇਕ ਖੰਘਿਆ।

ਕਹਿੰਦਾ: ਅਕਾਸ਼ ਵੱਲ ਕੀ ਵੇਖਦਾ ਤੂੰ ਪਿਆਂ ਏ?
ਇਨ੍ਹਾਂ ਤਾਰਿਆਂ 'ਚ ਕੀ ਲੱਭਣ ਡਿਹਾਂ ਏ?

ਮੈਂ ਕਿਹਾ: ਤਾਰਿਆਂ 'ਚ ਬਾਕੀ ਸਭ ਠੀਕ ਏ,
ਬੱਸ ਇਕ ਚੰਦਰਮਾ ਦੀ ਮੈਨੂੰ ਉਡੀਕ ਏ।

ਪਿਆ ਕੋਠੇ ਉੱਤੇ ਕਦੋਂ ਦਾ ਮੈਂ ਖੜਿਆ,
ਪਰ ਚੰਨ ਹਾਲੇ ਤੱਕ ਨਹੀਓਂ ਚੜਿਆ।

ਇਹ ਸੁਣ ਕੇ ਉਹ ਬੰਦਾ ਉੱਚੀ ਹੱਸਿਆ,
ਹੱਸਦੇ-ਹੱਸਦੇ ਨੇ ਮੈਨੂੰ ਦੱਸਿਆ।

ਕਹਿੰਦਾ: ਵਿਅਰਥ ਗਈ ਤੇਰੀ ਇਹ ਤਪੱਸਿਆ,
ਭੋਲਿਆ! ਅੱਜ ਤਾਂ ਏ ਮੱਸਿਆ।
No-moon day

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ