ਇੰਨੀ ਅੱਗੇ
ਜਦ ਇੰਨੀ ਅੱਗੇ ਆ ਗਿਆ ਹਾਂ,
ਤਾਂ ਪਿੱਛੇ ਮੁੜਨਾ ਵਿਅਰਥ ਹੈ,
ਜਦ ਭਵਿੱਖ ਜਿੱਤਣ ਦਾ ਚਾਅ ਹੈ,
ਤਾਂ ਅਤੀਤ ਵਿਚ ਜੁੜਨਾ ਵਿਅਰਥ ਹੈ।
ਕੀ ਕਹੀਏ, ਜੱਗ ਜਿੱਤਣ ਦੇ ਲਈ,
ਘਾਲਣਾ ਕਿੰਨੀ ਘਾਲ ਚੁੱਕਿਆ ਹਾਂ,
ਕਿੰਝ ਹਰ ਪਲ ਜੰਗ ਹਾਂ ਲੜਦਾ ਰਿਹਾਂ,
ਕਿੰਝ ਮੌਕੇ ਇੱਕ ਨਾ ਰੁਕਿਆ ਹਾਂ।
ਸ਼ੁਕਰ ਹੈ ਕਰਨੀ ਵਾਲੇ ਦਾ,
ਜੋ ਜਿੱਥੇ ਵੀ ਮੈਂ ਖੜ੍ਹਿਆ ਹਾਂ,
ਜੋ ਕਈ ਗਲਤੀਆਂ ਨੂੰ ਛੱਡਿਆ ਹੈ,
ਜੋ ਹਰ ਸਹੀ ਗੱਲ ਤੇ ਅੜਿਆ ਹਾਂ।
ਹੱਥ ਦੀ ਕਿਰਪਾਨ ਮੈਂ ਸੁੱਟ ਛੱਡਾਂ,
ਹੋਇਆ ਅਜੇ ਇਨ੍ਹਾਂ ਮਜਬੂਰ ਨਹੀਂ,
ਇੱਥੇ ਹੀ ਨਹੀਂ ਕੋਈ ਰੁਕਣਾ ਮੈੰ,
ਮੰਜ਼ਿਲ ਹੁਣ ਬਹੁਤੀ ਦੂਰ ਨਹੀਂ।
ਦਮ ਮੈਂ ਉਦੋਂ ਹੀ ਤੋੜਨਾ ਹੈ,
ਜਦ ਜਗ ਨੂੰ ਯੋਗਦਾਨ ਪਾ ਗਿਆ ਹਾਂ,
ਮੰਜ਼ਿਲ ਤੇ ਵੀ ਪੁੱਜ ਜਾਵਾਂਗਾ,
ਜਦ ਇੰਨੀ ਅੱਗੇ ਆ ਗਿਆ ਹਾਂ।
ਤਾਂ ਪਿੱਛੇ ਮੁੜਨਾ ਵਿਅਰਥ ਹੈ,
ਜਦ ਭਵਿੱਖ ਜਿੱਤਣ ਦਾ ਚਾਅ ਹੈ,
ਤਾਂ ਅਤੀਤ ਵਿਚ ਜੁੜਨਾ ਵਿਅਰਥ ਹੈ।
ਕੀ ਕਹੀਏ, ਜੱਗ ਜਿੱਤਣ ਦੇ ਲਈ,
ਘਾਲਣਾ ਕਿੰਨੀ ਘਾਲ ਚੁੱਕਿਆ ਹਾਂ,
ਕਿੰਝ ਹਰ ਪਲ ਜੰਗ ਹਾਂ ਲੜਦਾ ਰਿਹਾਂ,
ਕਿੰਝ ਮੌਕੇ ਇੱਕ ਨਾ ਰੁਕਿਆ ਹਾਂ।
ਸ਼ੁਕਰ ਹੈ ਕਰਨੀ ਵਾਲੇ ਦਾ,
ਜੋ ਜਿੱਥੇ ਵੀ ਮੈਂ ਖੜ੍ਹਿਆ ਹਾਂ,
ਜੋ ਕਈ ਗਲਤੀਆਂ ਨੂੰ ਛੱਡਿਆ ਹੈ,
ਜੋ ਹਰ ਸਹੀ ਗੱਲ ਤੇ ਅੜਿਆ ਹਾਂ।
ਹੱਥ ਦੀ ਕਿਰਪਾਨ ਮੈਂ ਸੁੱਟ ਛੱਡਾਂ,
ਹੋਇਆ ਅਜੇ ਇਨ੍ਹਾਂ ਮਜਬੂਰ ਨਹੀਂ,
ਇੱਥੇ ਹੀ ਨਹੀਂ ਕੋਈ ਰੁਕਣਾ ਮੈੰ,
ਮੰਜ਼ਿਲ ਹੁਣ ਬਹੁਤੀ ਦੂਰ ਨਹੀਂ।
ਦਮ ਮੈਂ ਉਦੋਂ ਹੀ ਤੋੜਨਾ ਹੈ,
ਜਦ ਜਗ ਨੂੰ ਯੋਗਦਾਨ ਪਾ ਗਿਆ ਹਾਂ,
ਮੰਜ਼ਿਲ ਤੇ ਵੀ ਪੁੱਜ ਜਾਵਾਂਗਾ,
ਜਦ ਇੰਨੀ ਅੱਗੇ ਆ ਗਿਆ ਹਾਂ।

Comments
Post a Comment