ਇਕ ਉਡੀਕਿਆ ਸਾਹ

ਇਕ-ਇਕ ਤੇਰਾ ਸੁਪਨਾ ਬੰਦਿਆ,
ਹਰ ਬੁਣਿਆ, ਚੁਣਿਆ ਰਾਹ;
ਕਾਮਯਾਬੀਆਂ ਦੇ ਤਗਮੇ ਸਭ,
ਹੋਰ ਜੋੜੇ ਸਮੁੰਦਰ ਅਥਾਹ;

ਤੇਰੇ ਮਾਂ-ਪਿਉ, ਤੇਰੇ ਬਾਲ-ਬੱਚੇ,
ਤੇਰਾ ਜਿਸ ਨਾਲ ਹੋਇਆ ਵਿਆਹ;
ਤੇਰੇ ਭੈਣ-ਭਰਾ, ਸਭ ਯਾਰ-ਸੱਜਣ,
ਹੋਰ ਜਿੰਨ੍ਹਾਂ ਤੇ ਰੱਖਦੈੰ ਵਿਸਾਹ;

ਬਣਾਏ ਪਹਾੜ ਜੋ ਰੇਤੇ ਦੇ,
ਬਿਨਾਂ ਸੁਣੇ ਤੂੰ ਸਿਆਣੀ ਸਲਾਹ;
ਹੋਰ ਉੱਚੇ ਕੋਠੇ, ਬਣਾਉਣ ਵੇਲੇ ਜਿਨ੍ਹਾਂ,
ਹੋ ਗਿਆ ਸੀ ਲਾਪਰਵਾਹ;

ਸੱਜੇ-ਖੱਬੇ ਦੇ ਹੋਰ ਗੁਆਂਢੀਆਂ ਲਈ,
ਤੂੰ ਵਿਸਰ ਕੇ ਸਭ ਪਰਵਾਹ,
ਹੋਰ ਜਿਸ ਵੀ ਰਹਿੰਦ-ਖੂੰਹਦ ਦਾ ਖੁਦ ਨੂੰ,
ਮੰਨ ਬੈਠਾ ਹੈਂ ਸ਼ਾਹ;

ਇਹ ਸਾਰੇ ਬਨਣਗੇ ਕਬਰਿਸਤਾਨ,
ਜਦ ਕਿਸ਼ਤੀ ਤੇਰੀ ਦਾ ਮਲਾਹ,
ਖੋਹ ਕੇ ਲੈ ਗਿਆ ਤੇਰੀ ਨਬਜ਼ ਚੋੰ,
ਇਕ ਉਡੀਕਿਆ ਸਾਹ।


Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ