ਨਾਰਾਜ਼ਗੀ

ਅੱਜ ਨਾਪ ਰਿਹਾ ਨਾ ਪਾਪ ਦਾ,
ਦਿਨ ਦੂਰ ਨਾ ਲੱਗੇ ਸੰਤਾਪ ਦਾ,
ਲੂ-ਕੰਡੇ ਖੜ੍ਹਦੇ ਜਾ ਰਹੇ ਨੇ,
ਮੈਨੂੰ ਅੰਤ ਹੈ ਨੇੜੇ ਜਾਪਦਾ।

ਕਿਤੇ ਜੰਗਲ ਫੜ ਰਿਹਾ ਅੱਗ ਹੈ,
ਕਿਤੇ ਬਣ ਰਹੀ ਬਰਫ ਦੀ ਝੱਗ ਹੈ,
ਸਾਡਾ ਨਾਚ ਸ਼ੁਦਾਈ ਅੱਜ ਹੋ ਗਿਆ ਏ,
ਸਿਰ ਡਾਵਾਂ-ਡੋਲ ਹੋਈ ਪੱਗ ਹੈ।

ਕਤਲੇਆਮ ਤੇ ਹਿੰਸਾ ਜਾਰੀ ਏ,
ਤਾਂ ਹੀ ਫੈਲ ਰਹੀ ਮਹਾਂਮਾਰੀ ਏ,
ਇਹ ਮੰਜ਼ਰ ਝੂਠ ਦਾ ਕੱਲ੍ਹ ਵੀ ਸੀ,
ਅੱਜ ਵੱਧ ਗਤੀ ਤੇ ਜਾਰੀ ਏ।

ਬੰਦੇ ਬੂੰਦਾਂ ਨੂੰ ਕੁਝ ਤਰਸਦੇ ਨੇ,
ਕੁਝ ਦਰਿਆਵਾਂ ਨੂੰ ਰੋੜ੍ਹ ਕੇ ਹੱਸਦੇ ਨੇ,
ਵੇ ਰੱਬਾ, ਤੇਰੇ ਪ੍ਰਕੋਪ ਦੇ ਹੇਠ,
ਪਹਾੜ ਅਸਮਾਨੋਂ ਵੀ ਬਰਸਦੇ ਨੇ।

ਜੇ ਫੜਦਾ ਬੰਦਾ ਇਹ ਰਾਹ ਨਾ,
ਸ਼ਾਇਦ ਟੁੱਟਦਾ ਰੱਬ ਦਾ ਵੇਸਾਹ ਨਾ,
ਕਾਸ਼! ਸੁਧਾਰ ਜਪਦੇ-ਜਪਦੇ ਅਪਨਾ ਵੀ ਸਕਦਾ,
ਬੰਦਾ ਹੁੰਦਾ ਲਾਪਰਵਾਹ ਨਾ।

ਪਰ - ਬੰਦੇ ਨੇ ਨਾ ਪਲਟਿਆ ਮਿਜਾਜ਼ ਹੈ,
ਸਮਝ ਬੈਠਾ ਕਿ ਇਸ ਦਾ ਹੀ ਰਾਜ ਹੈ,
ਅੱਜ ਕੁਦਰਤ ਵਾਲਾ ਕਿਤੇ ਦੂਰ ਖੜ੍ਹਾ,
ਲਗਦੈ ਹੋ ਗਿਆ ਤਾਂ ਹੀ ਨਾਰਾਜ਼ ਹੈ।


Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ