ਮਿੱਟੀ ਮਿੱਟੀ ਹੀ ਰਹਿਣੀ ਹੈ

ਮਿੱਟੀ ਮਿੱਟੀ ਹੀ ਰਹਿਣੀ ਹੈ,
ਕੁਝ ਹੋਰ ਨਾ ਬਣ ਇਹ ਬਹਿਣੀ ਹੈ।

ਮਿੱਟੀ ਰੁੱਖ ਨੀ ਬਣ ਜਾਣੀ,
ਮਿੱਟੀ 'ਚ ਫ਼ਲ ਨੀ ਉੱਗ ਪੈਣੇ,
ਮਿੱਟੀ 'ਚੋਂ ਪੱਤੇ ਨੀ ਫੁੱਟ ਪੈਣੇ,
ਮਿੱਟੀ 'ਚ ਬਹਾਰਾਂ ਨੀ ਆ ਜਾਣੀਆਂ,
'ਤੇ ਨਾ ਹੀ ਮਿੱਟੀ ਨੇ ਛਾਂ ਦੇ ਦੇਣੀ ਹੈ।
ਇਹੋ ਜਿਹਾ ਕੁਝ ਵੀ ਸੰਭਵ ਨਹੀਂ,
ਅਸੰਭਵ ਹੈ, ਨਾਮੁਮਕਿਨ ਹੈ -

ਜਦ ਤੱਕ
ਕੋਈ ਆਂਦਾ-ਜਾਂਦਾ,
ਫ਼ਲ ਖਾਂਦਾ,
ਉਹਦੇ ਵਿਚ ਬੀਜ ਨਾ ਬੋ ਦੇਵੇ।

ਸੱਚ -
ਮਿੱਟੀ ਮਿੱਟੀ ਹੀ ਰਹਿਣੀ ਹੈ,
ਕੁਝ ਹੋਰ ਨਾ ਬਣ ਇਹ ਬਹਿਣੀ ਹੈ।



Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ