ਧੰਨਵਾਦ

ਧੰਨਵਾਦ ਪੰਨਿਆਂ ਦਾ, ਧੰਨਵਾਦ ਸਿਆਹੀ ਦੀ,
ਜੋ ਰਾਹ ਕੁਝ ਜੁੜ ਗਿਆ, ਭਟਕਦੇ ਰਾਹੀ ਦਾ।

ਸ਼ੁਕਰਾਨਾ ਕਲਮ ਦਾ ਵੀ, ਅੱਖਰਾਂ ਦੀ ਮਾਲਾ ਦਾ,
ਸ਼ਬਦਾਂ ਦੀ ਫਸਲ ਦਾ, ਵਾਕਾਂ ਦੀ ਵਾਹੀ ਦਾ।

ਫੁਲ ਸੁਹਾਉਣੇ ਦਾ, ਪੰਛੀ ਦੇ ਗਾਉਣੇ ਦਾ,
ਰੁੱਖਾਂ ਦੀ ਛਾਵੇਂ, ਉਸ ਮੰਜੀ ਡਾਹੀ ਦਾ।

ਅੰਬਰਾਂ ਦੀ ਥਾਲ ਦਾ, ਸੋਚ ਦੀ ਉਡਾਰੀ ਦਾ,
ਧੰਨਵਾਦ ਦਿਲੋਂ, ਹਵਾ ਦੀ ਗਵਾਹੀ ਦਾ।

ਧੰਨਵਾਦ ਜੋ ਤੱਕਦਾ, ਪੈਰਾਂ ਨੂੰ ਚੱਕਦਾ ਰਿਹਾ,
ਧੰਨਵਾਦ ਏ ਉੱਚਾ, ਅੰਦਰ ਬੈਠੇ ਮਾਹੀ ਦਾ।




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ