ਏਕ ਪੈਡਾ

ਰਾਹ ਲਮੇਰਾ ਹੀ ਸਹੀ
ਨਿੱਕੜਾ ਜੇਰਾ ਹੀ ਸਹੀ
ਥੱਕਿਆ ਚਿਹਰਾ ਹੀ ਸਹੀ
ਘੁੱਪ ਹਨੇਰਾ ਹੀ ਸਹੀ।
ਕਦਮ ਇਕ ਪੁੱਟਣਾ ਏ ਹੋਰ...
ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ।

ਬੱਦਲ ਚੜ੍ਹਿਆ ਹੀ ਸਹੀ
ਰਾਹ ਖੜ੍ਹਿਆ ਹੀ ਸਹੀ
ਤੁਫਾਨ ਅੜਿਆ ਹੀ ਸਹੀ
ਪੱਤਰ ਝੜਿਆ ਹੀ ਸਹੀ।
ਸਾਹ ਇਕ ਲੈਣਾ ਏ ਹੋਰ...
ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ।

ਕਦਮ ਨਿੱਕਾ ਹੀ ਸਹੀ
ਰਾਗ ਫਿੱਕਾ ਹੀ ਸਹੀ
ਖੋਟਾ ਸਿੱਕਾ ਹੀ ਸਹੀ
ਭਾਵੇਂ ਅੜਿੱਕਾ ਹੀ ਸਹੀ।
ਸੁਫਨਾ ਇਕ ਜੀਣਾ ਏ ਹੋਰ...
ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ।

ਕਲਮ ਟੁੱਟੀ ਹੀ ਸਹੀ
ਸਿਆਹੀ ਮੁੱਕੀ ਹੀ ਸਹੀ
ਧੁਨ ਸੁੱਕੀ ਹੀ ਸਹੀ
ਆਵਾਜ਼ ਰੁਕੀ ਹੀ ਸਹੀ
ਇਕ ਅੱਖਰ ਕਹਿਣਾ ਏ ਹੋਰ...
ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ।

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ