ਪਾਣੀ ਨੂੰ ਪਿਆਸ
ਸੁਣਨ ਇੱਕ ਕੰਨ ਨੂੰ ਅਰਦਾਸ ਲੱਗੀ ਹੈ
ਪਾਣੀ ਨੂੰ ਵੀ ਲੱਗਦੈ ਪਿਆਸ ਲੱਗੀ ਹੈ
ਪਹਾੜਾਂ ਵਿੱਚ ਗਰਮੀ ਦੇ ਝੋਕੇ ਆਏ ਨੇ
ਪਹਾੜਾਂ ਨੂੰ ਵੀ ਠੰਢ ਦੀ ਹੀ ਆਸ ਲੱਗੀ ਹੈ।
ਖੰਡ ਵਿੱਚ ਥੋੜ੍ਹੀ ਜਿਹੀ ਖੰਡ ਪਾ ਦਿਉ
ਮਿੱਠੇ ਵਿਚ ਖਾਣ ਨੂੰ ਖਟਾਸ ਲੱਗੀ ਹੈ
ਟਾਹਣੀ ਸਭ ਪੱਤਿਆਂ ਤੋਂ ਹੋਈ ਸੱਖਣੀ
ਇਸੇ ਗੱਲੋਂ ਸਾਨੂੰ ਉਹ ਉਦਾਸ ਲੱਗੀ ਹੈ।
ਬੱਦਲਾਂ ਤੇ ਬਾਬਿਆਂ ਨੂੰ ਮੀਂਹ ਏ ਲੋੜੀਂਦਾ
ਮੀਂਹ ਕਣੀ ਮੌਸਮੋੰ ਨਿਰਾਸ ਲੱਗੀ ਹੈ
ਹਵਾ ਨੂੰ ਵੀ ਬਹਿ ਕੇ ਕੋਈ ਪੱਖੇ ਵੱਖੇ ਝੱਲੋ
ਠੰਢੀ ਹਵਾ ਨੂੰ ਵੀ ਤਾਂ ਭੜਾਸ ਲੱਗੀ ਹੈ।
ਛਾਂਵਾਂ ਦੇਣ ਵਾਲਿਆਂ ਨੂੰ ਛਾਂ ਦੀ ਏ ਲੋੜ
ਰੁੱਖਾਂ ਨੂੰ ਵੀ ਪੀੜ ਐਸੀ ਖ਼ਾਸ ਲੱਗੀ ਹੈ
ਬੁਰਕੀਆਂ ਲੈ ਕੇ ਲੱਗੇ ਥਾਂ ਥਾਂ ਤੇ ਦੌੜਨ
ਭੁੱਖ ਉਵੇੰ ਸਾਡੇ ਆਸ ਪਾਸ ਲੱਗੀ ਹੈ।
Comments
Post a Comment