ਸਭ ਤੋਂ ਲੰਮਾ ਪੈਂਡਾ

ਇਕ ਦਿਨ ਕਿਸੇ ਨੇ ਮੇਰੇ ਕੰਨ ਵਿਚ ਆ ਕੇ
ਇਕ ਬੜੀ ਚੰਗੀ ਗੱਲ ਆਖੀ

ਮੈਂ ਸੁਣ ਕੇ ਬੜਾ ਖੁਸ਼ ਹੋਇਆ ਤੇ ਪੁੱਛਿਆ
ਤੁਸੀਂ ਕਿਸ ਤੋਂ ਸੁਣੀ ਇਹ ਸਾਖੀ?

ਉਸ ਨੇ ਹੈਰਾਨ ਹੋ ਕੇ ਕਿਹਾ
ਜਨਾਬ, ਤੁਸੀਂ ਹੀ ਤਾਂ ਇਕ ਵਾਰ ਸੁਣਾਈ ਸੀ

ਮੈਂ ਵਿਚਾਰਨ ਲਈ ਰੁੱਕ ਗਿਆ।

ਮੈਨੂੰ ਸਮਝ ਆਈ ਕਿ ਮੈਂ ਏਨੀ ਦੇਰ ਹਾਂ ਬੋਲਦਾ ਰਿਹਾ
ਕਿ ਮੈਨੂੰ ਕਾਫੀ ਸਮੇਂ ਤੋਂ ਆਪਣੀ ਆਵਾਜ਼ ਸੁਣਨੀ ਹੀ ਬੰਦ ਹੋ ਗਈ

ਕਾਸ਼ ਮੈਂ ਕਦੇ ਦਰਸ਼ਕਾਂ ਵਿਚ ਬੈਠਾਂ
ਤੇ ਨੀਝ ਲਗਾ ਕੇ ਖੁਦ ਨੂੰ ਬੋਲਦਿਆਂ ਸੁਣ ਲਵਾਂ।

ਜ਼ਬਾਨ ਤੋਂ ਕੰਨ ਤੱਕ ਦਾ ਪੈਂਡਾ
ਕੰਨ ਤੋਂ ਮਨ ਤੱਕ ਦਾ ਪੈਂਡਾ
ਇਹੀ ਸਭ ਤੋਂ ਲੰਮਾ ਹੈ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ