ਰੁੱਖ ਤੋਂ ਪੁੱਛੀਏ ਕਿ ਦਿਲ ਤੋਂ ਪੁੱਛੀਏ

ਮੈਂ ਰੁੱਖ ਤੋਂ ਅਗੇ ਹਾਂ
ਕਿ ਰੁੱਖ ਤੋਂ ਪਿੱਛੇ ਹਾਂ
ਇਹ ਰੁੱਖ ਤੋਂ ਪੁੱਛੀਏ
ਕਿ ਦਿਲ ਤੋਂ ਪੁੱਛੀਏ

ਉਹ ਕਦੋਂ ਦਾ ਖੜ੍ਹਿਆ
ਕਿਉਂ ਅੱਗੇ ਨੀ ਤੁਰਿਆ
ਇਹ ਰੁੱਖ ਤੋਂ ਪੁੱਛੀਏ
ਕਿ ਦਿਲ ਤੋਂ ਪੁੱਛੀਏ

ਗਏ ਕਿੱਧਰ ਆਲਣੇ
ਤੇ ਨਵੇਂ ਕਦ ਪਾਲਣੇ
ਇਹ ਰੁੱਖ ਤੋਂ ਪੁੱਛੀਏ
ਕਿ ਦਿਲ ਤੋਂ ਪੁੱਛੀਏ

ਛਾਂ ਰਹੇਗੀ ਕਦੋਂ ਤੱਕ
ਰਾਤ ਪਵੇਗੀ ਕਦੋਂ ਤੱਕ
ਇਹ ਰੁੱਖ ਤੋਂ ਪੁੱਛੀਏ
ਕਿ ਦਿਲ ਤੋਂ ਪੁੱਛੀਏ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ