ਅੱਜ ਦੀ ਇਸ ਦੁਪਹਿਰ

ਪੋਲੇ ਰੱਖਿਓ ਪੈਰ     ਮਿੱਟੀ ਗਿੱਲੀ ਹੈ
ਕਰਨੀ ਹੈ ਜੇ ਸੈਰ     ਇਸ ਬਗੀਚੇ ਵਿਚ

ਦੂਰ ਦੁਰਾਡੇ ਸ਼ਹਿਰ     ਉੱਥੇ ਪੁੱਜਣਾ
ਇਸ ਤੋਂ ਪਹਿਲਾਂ ਕਹਿਰ     ਰਾਤ ਦਾ ਹੋ ਜਾਏ

ਫੁੱਲ ਰਹੇ ਨੇ ਤੈਰ     ਨਾਜ਼ੁਕ ਨਿੱਕੜੇ
ਮੰਗ ਰਹੇ ਨੇ ਖੈਰ     ਵੇਖੋ ਅਸਾਂ ਦੀ

ਸਾਂਭ ਨਹੀਂ ਹੁੰਦੇ ਵੈਰ     ਸਾਥੋਂ ਬਹੁਤਾ ਚਿਰ
ਇੰਝ ਨਾ ਹੋਵੋ ਗੈਰ     ਤੁਸਾਂ ਵੀ ਫੁੱਲਾਂ ਲਈ

ਫੁੱਲਾਂ ਉੱਪਰ ਕਹਿਰ     ਕਰ ਨਾ ਬੈਠਿਓ
ਨਹੀਂ ਵਿਚਾਲੇ ਜ਼ਹਿਰ     ਖਿੜਨੇ ਪਿਆਰਿਓ

ਵਗਦੀ ਜਾਂਦੀ ਨਹਿਰ     ਏਹੋ ਆਖਦੀ
ਅੱਜ ਦੀ ਇਸ ਦੁਪਹਿਰ     ਮਿਲ ਕੇ ਬੈਠੀਏ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ