ਜਪੁ ਜੀ ਦੇ ਪਾਠ?
ਤੂੰ ਧੁਨੀ ਤੇ ਨਾਦ ਗੁਆ ਦਿੱਤੇ
ਤੂੰ ਸੁਰਤਾਂ ਚੜ੍ਹੀਆ ਤੋਂ ਕੀ ਸਿੱਖਿਆ?
ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ?
ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ?
ਤੂੰ ਰਲ ਗਿਓਂ ਜਾ ਕੇ ਕਿਸ ਬੰਨੇ?
ਤੂੰ ਅੱਖਰ ਪੜ੍ਹੇ, ਪਰ ਨਾ ਮੰਨੇ!
ਤੂੰ ਥੁੱਕ ਰਿਹੈਂ ਹੁਣ ਚੰਨਾਂ ਤੇ
ਤੇ ਗਲਾਫ ਚੜ੍ਹਾ ਲਏ ਕੰਨਾਂ ਤੇ!
ਉਸਰੀਆਂ ਥੜ੍ਹੀਆਂ ਤੋਂ ਕੀ ਸਿੱਖਿਆ?
ਹਰਿਕ੍ਰਿਸ਼ਨ ਦੀ ਛੜੀਆਂ ਤੋਂ ਕੀ ਸਿੱਖਿਆ
ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ?
ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ?
ਤੂੰ ਰੱਬ ਗੁਆ ਲਿਆ ਰਸਮਾਂ ਚੇ
ਭੇਸ ਬਣਾ ਲਿਆ ਜਿਸਮਾਂ ਤੇ
ਹੰਕਾਰ ਦੇ ਮਹਿਲ ਚ ਵੜ ਕੇ ਵੇ
ਤੂੰ ਬਾਗ ਗੁਆ ਲਏ ਲੜ ਕੇ ਵੇ
ਤੂੰ ਤੁਕਾਂ ਜੜੀਆਂ ਤੋਂ ਕੀ ਸਿੱਖਿਆ?
ਤੂੰ ਅੰਮ੍ਰਿਤ ਘੜੀਆਂ ਤੋਂ ਕੀ ਸਿੱਖਿਆ?
ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ?
ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ?
ਤੂੰ ਫਿਰ ਤੋਂ ਵਸ ਗਿਓਂ ਪਰਬਤ ਤੇ
ਤੇ ਭੁੱਲ ਗਿਐਂ ਜਿੱਥੇ ਕਰਵਤ ਤੇ
ਰੂੰ ਤੇ ਦੇਗ, ਕਿਰਪਾਨਾਂ ਨੇ
ਸੀਸ ਵਾਰੇ ਮਹਿਮਾਨਾਂ ਤੇ
ਤੂੰ ਮਿਹਰ ਦੀਆਂ ਝੜੀਆਂ ਤੋਂ ਕੀ ਸਿੱਖਿਆ
ਪ੍ਰੇਮ ਚ ਖੜ੍ਹੀਆਂ ਤੋਂ ਕੀ ਸਿੱਖਿਆ
ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ?
ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ?
ਤੂੰ ਅੱਖਰ ਪੜ੍ਹ ਕੇ, ਸਿੱਖ ਕੇ ਵੇ
ਬੇਦਾਵੇ ਦੇ 'ਤੇ ਲਿਖ ਕੇ ਵੇ
ਜ਼ਮੀਨ ਚੋਂ ਜੜ੍ਹਾਂ ਨੂੰ ਵੱਢ ਕੇ ਵੇ
ਪੁਰ ਅਨੰਦ ਦੇ ਛੱਡ ਤੇ ਵੇ
ਤੂੰ ਚਿੜੀਆਂ ਲੜੀਆਂ ਤੋਂ ਕੀ ਸਿੱਖਿਆ?
ਚਮਕੌਰ ਗੜ੍ਹੀਆਂ ਤੋਂ ਕੀ ਸਿੱਖਿਆ
ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ?
ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ?
Comments
Post a Comment