ਕੁਝ ਤਾਂ ਬੋਲਣਾ ਲਾਜ਼ਿਮ ਹੈ

ਇਸ ਸ਼ਾਂਤੀ ਨੂੰ ਤੋੜਨ ਲਈ
ਕੁਝ ਤਾਂ ਬੋਲਣਾ ਲਾਜ਼ਿਮ ਹੈ
ਭਾਵੇਂ 'ਵਾਜ ਕੱਢੋ, ਭਾਵੇਂ ਸਾਹ ਛੱਡੋ
ਪਰ ਮੂੰਹ ਤਾਂ ਖੋਲ੍ਹਣਾ ਲਾਜ਼ਿਮ ਹੈ

ਸਾਡੀ ਰਾਤ ਬੀਤ ਗਈ ਇਸ ਕੰਮੀਂ
ਕਿ ਤਾਕੀਆਂ ਲਾਈਆਂ ਕਬਰਾਂ ਨੂੰ
ਜਗਾਉਣਾ ਚਾਹਿਆ ਰੁਤਬਿਆਂ ਨੂੰ
ਤੇ ਬੜਾ ਵੰਗਾਰਿਆ ਸਬਰਾਂ ਨੂੰ

ਸੁੱਤੀਆਂ ਰੂਹਾਂ ਜਗਾਉਣ ਲਈ
ਇਹ ਦੇਹਾਂ ਟਟੋਲਣਾ ਲਾਜ਼ਿਮ ਹੈ
ਇਸ ਸ਼ਾਂਤੀ ਨੂੰ ਤੋੜਨ ਲਈ
ਕੁਝ ਤਾਂ ਬੋਲਣਾ ਲਾਜ਼ਿਮ ਹੈ

ਸ਼ਬਦ ਤਾਂ ਪਾਉਣੇ ਲਾਜ਼ਿਮ ਸੀ
ਇਸ ਸ਼ੋਰ ਚ ਦੱਬ ਗਏ ਬਿਆਨ ਦੇ ਵਿਚ
ਕਈ ਸਦੀਆਂ ਤੋਂ ਸ਼ਾਇਦ 'ਵਾ ਨੀ ਆਈ
ਇਸ ਬੁਸਦੇ ਕਬਰਸਤਾਨ ਦੇ ਵਿਚ

ਇਸ ਚਿਰਾਂ ਤੋਂ ਖੜ੍ਹੇ ਦਲਦਲ ਵਿਚ
ਕੁਝ ਬੀਜ ਵੀ ਘੋਲਣਾ ਲਾਜ਼ਿਮ ਹੈ
ਇਸ ਸ਼ਾਂਤੀ ਨੂੰ ਤੋੜਨ ਲਈ
ਹੁਣ ਕੁਝ ਤਾਂ ਬੋਲਣਾ ਲਾਜ਼ਿਮ ਹੈ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ