ਦਸਤਾਰਾਂ ਉਡੀਕਦੀਆਂ

ਦਸਤਾਰਾਂ ਉਡੀਕਦੀਆਂ, ਸਜਾਉਗੇ ਕਦੋਂ ਤੁਸੀਂ
ਸਿਦਕਾਂ ਦੇ ਲੜ, ਟਿਕਾਉਗੇ ਕਦੋਂ ਤੁਸੀਂ
ਉਡੀਕਾਂ ਚ ਲੜ ਨੇ - ਲਹਿਰਾਂ ਨੇ - ਲੋਕ ਨੇ
ਸਜ ਕੇ ਸ਼ੀਸ਼ੇ ਮੂਹਰੇ, ‍‌ਆਉਗੇ ਕਦੋਂ ਤੁਸੀਂ

ਨਗਾਰੇ ਉਡੀਕਦੇ, ਵਜਾਉਗੇ ਕਦੋਂ ਤੁਸੀਂ
ਸਿਰੜਾਂ ਨੂੰ ਤਾਲ, ਬਣਾਉਗੇ ਕਦੋਂ ਤੁਸੀਂ
ਉਡੀਕਾਂ ਚ ਕੰਨ ਨੇ - ਕਦਮ ਨੇ - ਕਲਮਾਂ ਨੇ
ਚਿਰਾਂ ਦੇ ਸੁੱਤੇ ਹੋਏ ਜਗਾਉਗੇ ਕਦੋਂ ਤੁਸੀਂ

ਜੈਕਾਰੇ ਉਡੀਕਦੇ, ਗਜਾਉਗੇ ਕਦੋਂ ਤੁਸੀਂ
ਹੱਕਾਂ ਦੀ ਹੇਕ, ਲਗਾਉਗੇ ਕਦੋਂ ਤੁਸੀਂ
ਉਡੀਕਾਂ ਚ ਬੋਲ ਨੇ - ਬਲੀ ਨੇ - ਬਾਬੇ ਨੇ
ਦੱਸੋ ਖਾਂ ਨਿਹਾਲ ਹੋ ਜਾਉਗੇ ਕਦੋਂ ਤੁਸੀਂ

ਜੰਗਾਂ ਉਡੀਕਦੀਆਂ, ਰਚਾਉਗੇ ਕਦੋਂ ਤੁਸੀਂ
ਗੈਰਤ ਦੇ ਖੰਡੇ, ਖੜਕਾਉਗੇ ਕਦੋਂ ਤੁਸੀਂ
ਉਡੀਕਾਂ ਚ ਤੇਗਾਂ ਨੇ - ਤੀਰ ਨੇ - ਤੁਰੰਗ ਨੇ
ਮੌਤ ਨੂੰ ਡੋਲੀ ਚ ਲਿਆਉਗੇ ਕਦੋਂ ਤੁਸੀਂ

ਰਾਗ ਉਡੀਕਦੇ, ਕਿ ਗਾਉਗੇ ਕਦੋਂ ਤੁਸੀਂ
ਧੁਰੋਂ ਆਏ ਗੀਤ, ਸੁਣਾਉਗੇ ਕਦੋਂ ਤੁਸੀਂ
ਉਡੀਕਾਂ ਚ ਤਾਨਾਂ ਨੇ - ਤਾਊਸ ਨੇ - ਤਰੰਗਾਂ ਨੇ
ਮਨਾਂ ਦੀ ਜ਼ਮੀਨ ਅੱਖਰ ਵਾਹੋਗੇ ਕਦੋਂ ਤੁਸੀਂ

Comments

  1. ਆਰੇ ਉਡੀਕਦੇ, ਚਿਰਵਾਓਗੇ ਕਦੋਂ ਤੁਸੀਂ।
    ਸਿਦਕਾਂ ਤੇ ਸਿਰੜ ਨੂੰ ਵਿਖਾਓਗੇ ਕਦੋਂ ਤੁਸੀਂ।
    ਉਡੀਕਾਂ 'ਚ ਜ਼ਾਲਮ ਨੇ, ਜ਼ੁਲਮ ਨੇ, ਸ਼ਹੀਦ ਨੇ,
    ਸੱਚਖੰਡ ਵਿੱਚ ਵਸ ਜਾਉਗੇ ਕਦੋਂ ਤੁਸੀਂ।

    ਖ਼ਾਲਸਾ ਉਡੀਕਦਾ, ਬਣ ਜਾਓਗੇ ਕਦੋਂ ਤੁਸੀਂ।
    'ਰੰਗਲੇ' ਭੁਜੰਗੀ ਕਹਲਾਓਗੇ ਕਦੋਂ ਤੁਸੀਂ।
    ਉਡੀਕਾਂ 'ਚ ਗੱਦੀਆਂ, ਰਾਜ ਨੇ, ਜੋਗ ਨੇ,
    ੯੬ ਕਰੋੜੀ ਕਹਿਲਾਓਗੇ ਕਦੋਂ ਤੁਸੀਂ।

    ReplyDelete

Post a Comment

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ