ਚਲ ਤੂੰ ਨਹੀਂ ਤਾਂ ਤੇਰਾ ਕੋਈ ਅਕਸ ਤਾਂ ਹੈ
ਚਲ ਤੂੰ ਨਹੀਂ ਤਾਂ ਤੇਰਾ ਕੋਈ ਅਕਸ ਤਾਂ ਹੈ
ਤੇਰੇ ਵਰਗਾ ਮੇਰੀ ਯਾਦ ਚ ਸ਼ਖਸ ਤਾਂ ਹੈ
ਮੇਰੇ ਮਨ ਚ ਨੇ ਤੇਰੀਆਂ ਗੱਲਾਂ ਤੇ ਗੀਤ
ਇਨ੍ਹਾਂ ਭਲਿਆਂ ਦੇ ਨਾਲ ਹੀ ਏ ਮੇਰੀ ਪ੍ਰੀਤ
ਤੇਰਾ ਚਿਹਰਾ ਨਹੀਂ ਪਰ ਮੁਸਕਾਨ ਤਾਂ ਹੈ
ਤੇਰੀ ਅਵਾਜ਼ ਨਹੀਂ ਪਰ ਬਿਆਨ ਤਾਂ ਹੈ
ਤੂੰ ਕੋਲ ਹੀ ਹੈ, ਤਸਵੀਰਾਂ ਚ ਹੀ ਸਹੀ
ਤੇਰੀਆਂ ਲਿਖ ਕੇ ਦਿੱਤੀਆਂ ਲਕੀਰਾਂ ਚ ਹੀ ਸਹੀ
ਇਹ ਲੁੱਕਣ ਮੀਟੀ ਦੀਆਂ ਖੇਡਾਂ ਹੀ ਸਹੀ
ਚੱਲ ਸਾਰ ਲਵਾਂਗਾ ਕੋਈ ਨਹੀਂ ਏਦਾਂ ਹੀ ਸਹੀ
--
ਪਰ ਤੇਰੇ ਕੋਲ ਵੀ, ਮੇਰੀ ਕੋਈ ਕੋਈ ਯਾਦ
ਜੋ ਮੁੜੇਗੀ ਕਿਸੇ ਕੱਲੀ ਰਾਤ ਤੋਂ ਬਾਅਦ
ਤੇਰੇ ਕੋਲ ਨੇ ਮੇਰੇ ਕੁਝ ਖਤ ਕੁਝ ਬੋਲ
ਮੇਰੇ ਸੁਣਾਏ ਕਿੱਸੇ, ਸਭ ਤੇਰੇ ਹੀ ਕੋਲ
ਮੈਂ ਪ੍ਰੇਮ ਦੇ ਰੰਗ ਦਾ ਕਿੰਨਾ ਬਕਾਇਆ
ਤੇਰੀ ਹੀ ਹੱਟੀ ਚ ਛੱਡ ਹਾਂ ਆਇਆ
ਭਾਵੇਂ ਧੁੰਦਲੇ ਜਿਹੇ ਭਾਵੇਂ ਖਿੱਲਰੇ ਖਿਆਲ
ਕੋਈ ਆਪਾ ਛੱਡ ਆਇਆ ਹਾਂ ਮੈਂ ਤੇਰੇ ਹੀ ਨਾਲ
ਚੱਲ ਮੈਂ ਨਹੀਂ ਤਾਂ ਮੇਰਾ ਅਕਸ ਤਾਂ ਹੈ
ਤੇਰੇ ਕੋਲ ਵੀ ਮੇਰੇ ਜਿਹਾ ਸ਼ਖਸ ਤਾਂ ਹੈ
Comments
Post a Comment