ਮੈਂ ਕੁਝ ਭੁੱਲ ਆਇਆ ਹਾਂ...

ਮੈਂ ਕੁਝ ਭੁੱਲ ਆਇਆ ਹਾਂ...
ਮੇਰਾ ਪਰਸ, ਮੇਰਾ ਮੋਬਾਇਲ, ਮੇਰਾ ਚਾਰਜਰ?

ਨਹੀਂ
ਸ਼ਾਇਦ ਮੇਰਾ ਮਨ...
ਜੋ ਮੈਂ ਛੱਡ ਆਇਆ ਆਪਣੇ ਪਿੱਛੇ
ਕਿਸੇ ਹੋਰ ਸ਼ਹਿਰ
ਸ਼ਾਇਦ ਮੇਰੀ ਸੁਰਤ...
ਮੇਰੇ ਖਿਆਲ, ਵਿਚਾਰ, ਸ਼ਬਦ
ਜਾਂ ਸ਼ਾਇਦ ਮੇਰੀ ਇਕ ਕਿਤਾਬ...
ਜਿਸ ਚ ਮੈਂ ਕਿੱਸੇ ਲਿਖੇ ਸੀ... ਉਸ ਸ਼ਹਿਰ ਦੇ ਹਿੱਸੇ ਲਿਖੇ ਸੀ

ਉਸ ਸ਼ਹਿਰ ਦੀ ਹਵਾ ਮੇਰੇ ਨਾਲ ਆ ਗਈ ਪਰ
ਤੇ ਉਸ ਹਵਾ ਵਿਚ ਖੁਸ਼ਬੋਆਂ, ਤਿਤਲੀਆਂ, ਅਵਾਜ਼ਾਂ...
ਉਸ ਸ਼ਹਿਰ ਦੇ ਕੋਈ ਫੁੱਲ ਤੋੜ ਲਿਆਇਆ ਮੈਂ
ਬਚੇ ਕੁਚੇ ਕਾਗਜ਼ਾਂ ਦਾ ਗੁਲਦਸਤਾ ਬਣਾ ਕੇ...
ਉਸ ਸ਼ਹਿਰ ਦੇ ਕੁਝ ਬੀਜ... ਕੋਈ ਰੀਝ...
ਜੋ ਬੋਆਂਗੇ, ਤੇ ਪਰੋਵਾਂਗੇ ਫਿਰ ਫੁੱਲ ਕਿਸੇ ਡੋਰ ਚ

ਕੁਝ ਭੁੱਲ ਆਇਆ
ਕੁਝ ਲੈ ਆਇਆ

ਚਲੋ, ਸੌਦਾ ਬੁਰਾ ਨਹੀਂ।

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ