ਹੁਣ ਅੰਬਰ ਮੇਰੀ ਜ਼ਮੀਨ ਬਣੀ
ਹੁਣ ਅੰਬਰ ਮੇਰੀ ਜ਼ਮੀਨ ਬਣੀ,
ਤੇ ਇਸ ਤੋਂ ਉੱਪਰ ਅੰਬਰ ਇੱਕ
ਇੱਕ ਅੰਬਰ ਹੈ ਬਾਹਰ ਮੇਰੇ
ਤੇ ਹੈ ਮੇਰੇ ਅੰਦਰ ਇੱਕ
ਮੇਰੇ ਖੰਭ ਮੈਂ ਵੱਡੇ ਕਰਨੇ
ਹੋਰ ਵੀ ਉੱਚੀ ਉਡਾਰੀ ਲਈ
ਰਿੜ੍ਹਨਾ ਵੀ ਹੈ ਅਤਿ ਜਰੂਰੀ
ਉਡਣ ਦੀ ਤਿਆਰੀ ਲਈ
ਹਾਲੇ ਤਾਂ ਨਦੀ ਹੀ ਪਾਰ ਹੈ ਕੀਤੀ
ਪਿਆ ਹੈ ਹਾਲੇ ਸਮੰਦਰ ਇੱਕ
ਹੁਣ ਅੰਬਰ ਮੇਰੀ ਜ਼ਮੀਨ ਬਣੀ
ਤੇ ਇਸ ਤੋਂ ਉੱਪਰ ਅੰਬਰ ਇੱਕ
ਕਿੰਨੇ ਹਾਲੇ ਆਕਾਸ਼ ਪਏ ਨੇ
ਮੈਂ ਇੱਥੇ ਹੀ ਰੁਕਣਾ ਨਹੀਂ
ਮੇਰੀ ਤੋਰ ਬੱਸ ਚਲਦੀ ਜਾਏ
ਸਿੱਖਣ ਦਾ ਰਾਹ ਮੁੱਕਣਾ ਨਹੀਂ
ਸਿੱਖ ਸਿੱਖ ਕੇ ਫਿਰ ਬਣ ਜਾਏਗਾ
ਮੇਰੇ ਮਨ ਦੇ ਵਿੱਚ ਹਰਿਮੰਦਰ ਇੱਕ
ਹੁਣ ਅੰਬਰ ਮੇਰੀ ਜ਼ਮੀਨ ਬਣੀ
ਤੇ ਇਸ ਤੋਂ ਪਾਰ ਹੈ ਅੰਬਰ ਇੱਕ
Comments
Post a Comment