ਲਾਲ ਪਰਦੇ
ਕੋਲ ਤਾਕੀ ਦੇ ਬੈਠ ਅਸੀਂ ਪੜ੍ਹਦੇ ਸੀ ਅੱਖਰ
ਹਵਾਵਾਂ ਦੇ ਵਿੱਚੋਂ ਰੁਮਕਦਾ ਸੀ ਕੱਕਰ
ਤੁਸੀਂ ਕੇਸਾਂ ਥਣੀ ਫੜਿਆ, ਕਿਤਾਬ ਸੱਟ ਘੱਤੀ
ਸਾਡਾ ਨੱਕ, ਸਾਡੀ ਧੌਣ, ਗਈ ਲਹੂ ਨਾਲ ਰੱਤੀ
ਉਥੇ ਸਾਨੂੰ ਡੱਕਿਆ, ਲਾਲ ਜਿੱਥੇ ਪਰਦੇ
ਪ੍ਰੇਤ ਤੇ ਪਿਸ਼ਾਚ ਜਿੱਥੇ ਗੱਲਾਂ ਰਾਤੀਂ ਕਰਦੇ
ਮੈਂ ਨਿਮਾਣੀ ਪੁੱਛਾਂ - ਕਿਤੇ ਮੈਂ ਹੀ ਤਾਂ ਨੀ ਮਾੜੀ
ਜਿਸ ਗੱਲੋਂ ਤੁਸੀਂ ਬੰਦ ਕਮਰੇ ਚ ਵਾੜੀ
ਕਈ ਦਿਨਾਂ ਪਿੱਛੋਂ ਤੁਸੀਂ ਫਿਰ ਬੂਹਾ ਖੁਲਵਾਇਆ
ਹੱਸ, ਚੁਪਚਾਪ ਆਣ ਗੱਲ੍ਹਾਂ ਸਹਿਲਾਇਆ
ਸਾਨੂੰ ਜਿੱਤਣਾ ਵੀ ਚਾਹਿਆ, ਤੋਹਫਿਆਂ ਦੇ ਸੰਗ
ਅਸੀਂ ਨੇਰ੍ਹਿਆਂ ਦੇ ਹੰਢ ਚੁਕੇ, ਜਚਣ ਨਾ ਰੰਗ
Comments
Post a Comment