ਸਹਿਜੇ ਤੁਰਨਾ

ਮੇਰੇ ਮਨ ਵਿਚ ਆਇਆ ਫੁਰਨਾ ਹੈ
ਕਿ ਹੌਲੀ ਚਾਹੀਦਾ ਤੁਰਨਾ ਹੈ।
ਗਿਣ ਕੇ ਤੁਰਨਾ ਬੱਦਲਾਂ ਨੂੰ
ਤੱਕ ਕੇ ਘਾਹ ਦੀਆਂ ਚੱਦਰਾਂ ਨੂੰ
ਕਾਹਲ ਚ ਮੰਜ਼ਲਾਂ ਨੇਡ਼ੇ ਹੋਣ
ਪਰ ਸਹਿਜੇ ਜਗਮਗ ਵਿਹੜੇ ਹੋਣ।
ਮੰਜ਼ਲ ਰਾਹ ਦੇ ਪਾਰ ਵੀ ਹੈ
ਪਰ ਰਸਤੇ ਦੇ ਵਿਚਕਾਰ ਵੀ ਹੈ!
ਕਦੇ ਮੰਜ਼ਲ ਮੁੱਕਦੇ ਸਾਹਾਂ ਵਿੱਚ
ਜਾਂ ਲੱਭ ਪਏ ਵਧਦੇ ਰਾਹਾਂ ਵਿਚ।
ਹੁਣ ਬਾਕੀ ਗਤੀ ਦਾ ਖੁਰਨਾ ਹੈ
ਇਕ ਪਲ ਰੁਕ ਕੇ ਜੁੜਨਾ ਹੈ;
ਤੇ ਮਨ ਵਿਚ ਆਇਆ ਫੁਰਨਾ ਹੈ
ਕਿ ਹੌਲੀ ਚਾਹੀਦਾ ਤੁਰਨਾ ਹੈ।




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ