ਰੁਕ ਗਏ ਨੇ
ਗਹਿਰੀ ਬੜੀ ਇਹ ਰਾਤ ਹੈ ਠਹਿਰੀ,
ਸਭ ਕੁਝ ਖੜ੍ਹ ਕੇ ਤੱਕ ਏ ਰਿਹਾ,
ਸੁਪਨੇ ਟਲੇ ਤੇ ਰੁਕ ਗਏ ਬੱਦਲ,
ਜੜ੍ਹ ਦੇ ਮਨ ਨਾ ਸ਼ੱਕ ਏ ਰਿਹਾ।
ਭੋਂਕਣ ਕੁੱਤੇ ਨਾ ਚੌਂਕਣ ਸੁੱਤੇ,
ਪੰਛੀ ਵੀ ਗਾਉਣੋ ਹਟ ਗਏ ਨੇ,
ਸੁਣਨ ਲੱਗੇ ਸੰਗੀਤ ਬ੍ਰਹਮੰਡੀ,
ਉਸੇ ਦੀ ਧੁਨ ਵਿਚ ਡਟ ਗਏ ਨੇ।
ਇਕ ਲੰਮੇ-ਉੱਚੇ ਰੁੱਖ ਦੇ ਪੱਤੇ,
ਕਿਸੇ ਦੀ ਸ਼ਾਨ ਚ ਝੁਕ ਗਏ ਨੇ
ਚਲਦੇ ਖਿਆਲ, ਮੇਰੇ ਫਿਲਹਾਲ,
ਇੰਞ ਹੀ ਆ ਕੇ ਰੁਕ ਗਏ ਨੇ।

Comments
Post a Comment