ਵੀਰ ਸਿੰਘ Get link Facebook X Pinterest Email Other Apps - December 05, 2021 ਚਿੜੀਆਂ ਤੇ ਬਘਿਆੜਾਂ ਜਾ ਕੇ ਵਿੰਨ੍ਹਦਾ ਵਿਰਲਾ ਤੀਰ ਸਿੰਘ ਸਖਤੀ ਨਾਲ ਜੋ ਡਟੇ ਕਲਮ ਤੇ ਦਿਲ ਤੋਂ ਹੋਵੇ ਫਕੀਰ ਸਿੰਘ ਆਉਂਦਾ ਹੈ ਇਕ ਜੁਗ ਵਿਚ ਇੱਕ ਅੱਧ ਐਸਾ ਕੋਈ ਦਲੇਰ ਕਵੀ ਵਿਰਸਾ ਜਿਸਦਾ ਸਦੀਆਂ ਤੀਕਣ ਲੱਭਦਾ ਕੋਈ ਕੋਈ ਵੀਰ ਸਿੰਘ Get link Facebook X Pinterest Email Other Apps Comments
ਇਹ ਕਿਹੋ ਜਿਹੇ ਮਸਲੇ ਜੋ ਸ਼ਾਂਤ ਹੀ ਰੱਖਣੇ - January 13, 2026 ਇਹ ਕਿਹੋ ਜਿਹੇ ਮਸਲੇ, ਜੋ ਸ਼ਾਂਤ ਹੀ ਰੱਖਣੇ ਕਰ ਗਏ ਜੋ ਸਾਨੂੰ, ਸ਼ਬਦਾਂ ਤੋਂ ਸੱਖਣੇ ਇਹ ਅੱਗ ਨਿੱਘ ਦਿੰਦੀ, ਅੰਦਰੇ ਹੀ ਅੰਦਰੇ ਸਾਂਭ ਲਉ ਦਿਲਾਂ ਵਿਚ ਮਾਰ ਕੇ ਜੰਦਰੇ ਇਹ ਰੇਤ ਹੈ, ਰੇਤ ਤਾਂ ਹੱਥਾਂ ਚੋਂ ਖੁੱਸਣੀ ਲੁਕਵੇਂ ਮਕਾਨਾਂ ਚ ਕੁਦਰਤ ਰੁੱਸਣੀ ਨਦੀਆਂ ਦੇ ਸ਼ੋਰ, ਚੁੱਪ ਤਲਾਬ ਦੀ ਦੋਹਾਂ ਵਿਚਾਲੇ ਕੋਈ ਗੱਲ ਹਿਸਾਬ ਦੀ ਪਾਣੀ ਕਿਨਾਰੇ ਹੀ ਹੋਈਆਂ ਵਿਚਾਰਾਂ ਕਿ ਬੁਲਾ ਵੀ ਲਵਾਂ ਤੇ ਹਾਕਾਂ ਨਾ ਮਾਰਾਂ ਉਹ ਕੌਣ ਸੀ ਜੋ ਇਹ ਰਾਹ ਬਣਾ ਗਏ ਅਸੀਂ ਕਿੱਧਰ ਤੁਰੇ ਉਹ ਕਿੱਧਰ ਨੂੰ ਪਾ ਗਏ ਤਾਰਾਂ ਛੂਹੇ ਬਿਨ ਰਾਗ ਵਜਾ ਗਏ ਜੋ ਸੁਣਿਆ ਨਾ ਕੰਨ ਨੂੰ ਸੁਰ ਕੀ ਗਾ ਗਏ? ਬੰਦ ਕਿਵਾੜਾਂ ਚੋ ਸਿੰਮਦੀਆਂ ਕਿਰਨਾਂ ਵਿਚੇ ਸਮਾਉਣਾ ਕਿ ਅੱਖਾਂ ਚੋਂ ਗਿਰਨਾ ਬੰਦ ਕਿਤਾਬਾਂ ਚ ਲੰਬੇ ਸੁਨੇਹੇ ਕਈ ਕਈ ਸਦੀਆਂ ਦੇ ਹੋ ਰਹੇ ਬੇਹੇ ਪਰਦੇ ਢੱਕ ਰਹੇ ਖਿਆਲ ਨਗਨਤਾ ਬੰਦ ਚੌਗਿਰਦੇ ਛਾ ਰਹੀ ਮਗਨਤਾ ਇਹ ਚੁੱਪ ਦੇ ਸੁਆਦ ਹੀ ਅਸਾਂ ਨੇ ਚੱਖਣੇ ਇਹੋ ਜਿਹੇ ਮਸਲੇ ਤਾਂ ਸ਼ਾਂਤ ਹੀ ਰੱਖਣੇ ਪੜ੍ਹੋ >>
ਬੀਜਾਂ ਵਾਂਗਰ ਖਿੰਡਿਆ ਮਨ - January 07, 2026 ਸੋ-ਸੋ ਮਰਲੇ ਖਿਆਲਾਂ ਦੇ ਤੇ ਬੀਜਾਂ ਵਾਂਗਰ ਖਿੰਡਿਆ ਮਨ ਬੰਦ ਬੋਰੀ ਕਿਸੇ ਪਕੜਿਆ ਜਿਉਂ ਧਰਤੀ ਉੱਤੇ ਛੰਡਿਆ ਮਨ ਛੇਕਾਂ ਵਾਲੀਆਂ ਬੋਰੀਆਂ ਕਿੱਥੇ ਸਾਂਭ ਸਮੇਟਨ ਮਨ ਖਿੱਲਰੇ ਪਏ ਜਿਓਂ ਕੇਸਾਂ ਨੂੰ ਕਿਸ ਪਰਨੇ ਚ ਲਪੇਟਨ ਮਨ ਅਕਾਸ਼ ਦੀ ਚੱਦਰ ਦਿਸ ਰਹੇ ਤਾਰਿਆਂ ਵਾਂਗ ਖਿਲਰਿਆ ਮਨ ਕਦੇ ਜੇਠ ਦੁਪਹਿਰ ਜਿਹਾ ਖਾਲੀ ਹੈ ਕਦੇ ਸਾਵਣ ਵਾਕਣ ਭਰਿਆ ਮਨ ਹੁਣ ਖਿੰਡ ਗਿਆ ਤੇ ਦੱਬ ਗਿਆ ਮਿੱਟੀ ਵਿਚ ਰਲ ਮਿਲਿਆ ਮਨ ਜੇ ਮੈਂ ਇੱਸ ਨੂੰ ਸਿੰਜ ਦਿਆਂ ਸ਼ਾਇਦ ਜਾਵੇ ਖਿਲਿਆ ਮਨ ਪੜ੍ਹੋ >>
ਪੱਤਲਾਂ ਵਿਚ ਪਾਣੀਆਂ ਤੀਲੀਆਂ - November 24, 2025 ਇਸ ਥਾਂਵ ਜੋ ਤਾਲ ਹੈ, ਉਹ ਧੜਕਨਾਂ ਦੇ ਨਾਲ ਹੈ ਇਸ ਥਾਂਵ ਧਨਾਸਰੀ ਦੀਆਂ ਧੁਨਾਂ ਸੁਣਨ ਸੁਰੀਲੀਆਂ ਇਸ ਥਾਂਵੋਂ ਨਜ਼ਰੀਂ ਆਂਵਦਾ, ਇਕ ਪੁਲ ਦਰਗਾਹੇ ਜਾਂਵਦਾ ਪੁਲ ਦੇ ਉੱਤੇ ਅਕਾਸ਼ ਹੈ, ਤੇ ਨੀਚੇ ਲਹਿਰਾਂ ਨੀਲੀਆਂ ਪਰ ਪੁਲ ਤੇ ਚੜ੍ਹਨੋਂ ਪਹਿਲਾਂ ਮੈਂ, ਕਿਤੇ ਇੱਥੇ ਉੱਥੇ ਟਹਿਲਾਂ ਮੈਂ ਕੁਝ ਸੇਵਾ ਕਰਕੇ ਹੱਥਾਂ ਦੀਆਂ ਤਲੀਆਂ ਮੈਂ ਕਰ ਲਾਂ ਪੀਲੀਆਂ ਦਰਸ਼ਨ ਮੇਰੇ ਮੂਹਰੇ ਈ ਨੇ, ਕਮਾਉਣੇ ਪਰ ਜ਼ਰੂਰੀ ਨੇ ਇਹੋ ਜਿਹੇ ਖਿਆਲ ਹੁਣ ਮਨ ਵਿਚ ਕਰਨ ਅਟਖੇਲੀਆਂ ਜਦ ਐਸਾ ਫੁਰਨਾ ਫੁਰ ਪਿਆ, ਮੈਂ ਲੰਗਰ ਵੱਲੇ ਤੁਰ ਪਿਆ ਕਿ ਸੇਵਾ ਕਰਕੇ ਫਿੱਕੀਆਂ ਅਰਕਾਂ ਹੋ ਜਾਵਣ ਸ਼ਹਿਦੀਲੀਆਂ ਪਰ ਉੱਥੇ ਜਾ ਕੇ ਜਾਣਿਆ, ਕਿ ਵੱਡਿਆ ਅਤੇ ਸਿਆਣਿਆ ਕਿ ਕਿਸੇ ਪਕਾਈਆਂ ਦਾਲਾਂ ਪਈਆਂ ਕਿਸੇ ਰੋਟੀਆਂ ਵੇਲੀਆਂ ਦਿਸ ਰਹੀ ਏਹੋ ਝਾਕੀ ਏ, ਕਿ ਸੇਵਾ ਕੋਈ ਨਾ ਬਾਕੀ ਏ ਸਭ ਸੇਵਾਵਾਂ ਮੁਕਾ ਗਈਆਂ ਇਹ ਸਖੀਆਂ ਇਹ ਸਹੇਲੀਆਂ ਤੇ ਤੋਰ ਮੈਂ ਆਪਣੀ ਚਾਲ ਲਵਾਂ, ਤੇ ਹੋਰ ਸੇਵਾ ਕੋਈ ਭਾਲ ਲਵਾਂ ਇਸ ਥਾਵੇਂ ਤਾਂ ਕੰਮ ਕਾਰੋਂ ਸਭ ਹੋ ਗਈਆਂ ਨੇ ਵੇਹਲੀਆਂ ਇੰਝ ਸਾਰੀ ਸ਼ਾਮ ਹੈ ਬੀਤੀ ਜੀ, ਪਰ ਸੇਵਾ ਕੋਈ ਨਾ ਕੀਤੀ ਜੀ ਮੈਂ ਕਿਵੇਂ ਲੈ ਚੱਲਾਂ ਪੁਲ ਤੇ ਚਾਲਾਂ ਜੂਠੀਆਂ ਤੇ ਜ਼ਹਿਰੀਲੀਆਂ ਕਦਮ ਅਣਕਮਾਇਆਂ ਥੀਂ, ਮਨ ਕੋਲੋਂ ਲੁਕਾਇਆਂ ਥੀਂ ਸੱਤਰ ਗਜ ਦੀਆਂ ਵਾਟਾਂ ਬਣਜੂ ਸੜਕਾਂ ਸੌ ਸੌ ਮੀਲੀਆਂ ਇੰਝ ਪਾਣੀਆਂ ਕੰਢੇ ਬਹਿ ਗਏ, ਤੇ ਪੁਲ ਵੱਲ ਤੱਕਦੇ ਰਹਿ ਗਏ ਹੁਣ ਆਣ ਆਣ ਸਾਨੂੰ ਲੱਗਦੀਆਂ ਹਵਾਵ... ਪੜ੍ਹੋ >>
Comments
Post a Comment