ਰੰਗਤ

ਰਵਾਨਾ ਹੋਣਾ
ਰਾਹ ਤੇ ਪੈਣਾ
ਰੰਗਤ ਆਉਣੀ
ਰਵਾਨਗੀ ਹੈ!

ਗੁੰਮ ਹੋ ਜਾਣਾ
ਹੋਸ਼ ਚ ਰਹਿ ਕੇ
ਇਹ ਅਜ਼ਮਾਉਣਾ
ਦਿਵਾਨਗੀ ਹੈ

ਨਾ ਰੰਗ ਸਾਡੇ
ਨਾ ਕਾਗਜ਼ ਅਸਾਡਾ
ਸਾਡੀ ਕਿਹੜੀ
ਪ੍ਰਧਾਨਗੀ ਹੈ

ਰਜ਼ਾ ਚ ਰਹਿੰਦਿਆਂ
ਰੰਗਤ ਆਵੇ
ਇਸ ਗੱਲ ਨੂੰ
ਪ੍ਰਵਾਨਗੀ ਹੈ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ