ਰਾਤ ਗੁਜ਼ਾਰ ਦਿੱਤੀ
ਕਿਸ ਨੂੰ commend ਕਰੀਏ
ਤੇ ਕਿਸ ਨੂੰ condemn ਕਰੀਏ
ਇਸ ਦੁਚਿੱਤੀ ਵਿਚ ਅਸੀਂ
ਰਾਤ ਗੁਜ਼ਾਰ ਦਿੱਤੀ
ਉਨ੍ਹਾਂ ਉੱਤੇ doubt ਕਰੀਏ
ਕਿ ਉਨ੍ਹਾਂ ਲਈ shoutout ਕਰੀਏ
ਇਹ ਸੋਚਦਿਆਂ ਸੋਚਦਿਆਂ
ਮੁਲਾਕਾਤ ਗੁਜ਼ਾਰ ਦਿੱਤੀ
ਮੀਂਹ ਨੂੰ ਅਸੀਂ blessing ਮੰਨੀਏ
ਜਾਂ ਫਿਰ ਬੜਾ depressing ਮੰਨੀਏ
ਇਹੀ ਵਿਚਾਰ ਕਰਦਿਆਂ
ਬਰਸਾਤ ਗੁਜ਼ਾਰ ਦਿੱਤੀ
ਦੱਸੋ ਅਸੀਂ believe ਕਰੀਏ
ਜਾਂ ਛੱਡੋ ਪਰਾਂ leave ਕਰੀਏ
ਸਮਝ ਨਾ ਸਕੇ ਸਮੇਂ ਸਿਰ
ਕਰਾਮਾਤ ਗੁਜ਼ਾਰ ਦਿੱਤੀ
Comments
Post a Comment