ਤੂਫਾਨ ਤਾਂ ਹਮੇਸ਼ਾ ਸਲਾਹਾਂ ਕਰਕੇ ਆਉਂਦੇ ਨੇ

ਤੂਫਾਨ ਕਦੇ ਵੀ ਸਲਾਹਾਂ ਕਰਕੇ ਨਹੀਂ ਆਉਂਦੇ
ਉਜਾੜਾਂ ਦੀਆਂ ਪਰਵਾਹਾਂ ਕਰਕੇ ਨਹੀਂ ਆਉਂਦੇ

ਦੱਸ ਕੇ ਕਦੇ ਵੀ ਪਹਿਲਾਂ ਇਹ ਧਾਵਾ ਨਹੀਂ ਕਰਦੇ
ਤਾਂ ਹੀ ਸਿਆਣੇ ਛੱਲਾਂ ਦਾ ਕਦੇ ਦਾਅਵਾ ਨਹੀਂ ਕਰਦੇ

ਬੱਦਲ ਰਹੇ ਨੇ ਫਸਲਾਂ, ਨਸਲਾਂ ਅਤੇ ਗਿਰਾਂ ਤੇ ਝੁੱਲ
ਖੁੱਲ੍ਹੇ ਬਜ਼ਾਰਾਂ ਅੰਦਰ ਪੈ ਰਹੇ ਸਿਰਾਂ ਦੇ ਮੁੱਲ

ਜਦ ਜਦ ਚਹੁੰ ਪਾਸਿਓਂ ਪੈਣੇ ਘੇਰੇ ਨੇ
ਕਿਸਦੇ ਕਿੰਨੇ ਪੱਕੇ, ਪਰਖੇ ਜਾਣੇ ਜੇਰੇ ਨੇ

ਆਣ ਆਣ ਕੇ ਸਾਡੇ ਸਿਦਕਾਂ ਨੂੰ ਅਜ਼ਮਾਉਂਦੇ ਨੇ
ਤੂਫਾਨ ਤਾਂ ਹਮੇਸ਼ਾ ਸਲਾਹਾਂ ਕਰਕੇ ਆਉਂਦੇ ਨੇ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ