ਸੁਰਤ ਦੇ ਟੁਕੜੇ

ਨਾ ਠਹਾਕਾ ਲਾ ਕੇ ਹੱਸਦਾ ਹਾਂ
     ਨਾ ਭੁੱਬਾਂ ਮਾਰ ਕੇ ਰੋਂਦਾ ਹਾਂ
ਮਹਿਸੂਸਣ ਵਾਲੇ ਇੰਦਰੇ ਮੈਨੂੰ
     ਬੰਦ ਹੋ ਗਏ ਲੱਗਦੇ ਨੇ

ਜਾਂ ਤਾਂ ਸੰਤ ਹੋ ਗਿਆ ਹਾਂ
     ਜਾਂ ਫਿਰ ਹੋ ਗਿਆ ਪਾਗਲ ਹਾਂ
ਮਨ ਦੇ ਵਹਿਣ ਹੋਰ ਦੇਸ ਦੇ
     ਫਰਜ਼ੰਦ ਹੋ ਗਏ ਲੱਗਦੇ ਨੇ

ਜੋ ਧਰਤੀ ਉੱਪਰ ਰਹਿੰਦੇ ਸਨ
     ਜੋ ਛੱਲਾਂ ਵਾਂਗਰ ਵਹਿੰਦੇ ਸਨ
ਉਹ ਸੁਰਤ ਦੇ ਟੁਕੜੇ ਦੂਰ ਅਕਾਸ਼ੇ
     ਚੰਦ ਹੋ ਗਏ ਲੱਗਦੇ ਨੇ

ਵੇਖਣ ਆਪਣੇ ਢੰਗ ਨਾਲ ਸਾਰੇ
     ਮੈਲੇ ਕੱਪੜੇ ਫ਼ਕੀਰਾਂ ਦੇ
ਕਿਸੇ ਨੂੰ ਆਵਣ ਮੁਸ਼ਕਾਂ ਕਿਸੇ
     ਸੁਗੰਧ ਹੋ ਕੇ ਲੱਗਦੇ ਨੇ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ