ਨਿਆਮਤਾਂ ਕੁਦਰਤ ਦੀਆਂ

ਜੇਕਰ ਹਰ ਦਿਨ ਵਾਂਗਰ ਸੂਰਜ ਡੁੱਬ ਜਾਵੇ
ਡੁੱਬਿਆ ਸੂਰਜ ਕੱਲ ਭਲਕੇ ਫਿਰ ਉੱਗੇ ਨਾ
ਸੌਂ ਜਾਵਣ ਉਹ ਪੰਛੀ ਜਾ ਕੇ ਜੰਗਲਾਂ ਵਿਚ
ਪੰਛੀ ਕੋਈ ਵੀ ਕੱਲ ਨੂੰ ਮੁੜ ਕੇ ਲੱਭੇ ਨਾ

ਹਵਾਵਾਂ ਤੁਰਦੀਆਂ ਤੁਰ ਜਾਵਣ ਜੇ ਦੂਰ ਕਿਤੇ
ਜਲ ਦਰਿਆਵਾਂ ਦੇ ਵੀ ਵਗਦੇ ਸੁੱਕ ਜਾਵਣ
ਹਿਮਾਲੇ ਡਿੱਗ ਪੈਣ, ਜਮ ਜਾਵਣ ਜੇ ਮਾਰੂਥਲ
ਆਮ ਦਿਨਾਂ ਵਾਂਗ ਦਿਨ ਚੜ੍ਹਨੇ ਜੇ ਰੁਕ ਜਾਵਣ

ਸ਼ਾਇਦ ਕਿਤੇ ਫਿਰ ਜਾਗ ਖੁੱਲੇ ਸਾਡੀ ਸੁੱਤਿਆਂ ਦੀ
ਸਾਨੂੰ ਚੇਤੇ ਆਉਣ ਨਿਆਮਤਾਂ ਕੁਦਰਤ ਦੀਆਂ
ਤਦ ਤੱਕ ਦੇਰ ਹੋ ਚੁਕੀ ਬੜੀ ਹੋਣੀ ਹੈ
ਜਦ ਤੱਕ ਛੱਲਾਂ ਬਦਲੂ ਸਾਡੀ ਫਿਤਰਤ ਦੀਆਂ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ