ਔਖੀਆਂ ਸ਼ਰਤਾਂ

ਉੱਠੇ ਹੋ ਕਿ ਨਹੀਂ ਅਜੇ ਤੱਕ
ਵੇਖਣ ਮੁੜ ਮੁੜ ਪਰਤਾਂ

ਦਿਦਾਰਾਂ ਦੇ ਲਈ ਕਿੰਨੀਆਂ ਔਖੀਆਂ
ਰੱਖ ਬੈਠੇ ਹੋ ਸ਼ਰਤਾਂ

ਫੁੱਲ ਤੇ ਚਿੜੀਆਂ ਸੌਂ ਗਏ ਥੱਕ ਕੇ
ਥੱਕ ਚੁਕੀਆਂ ਕੁਦਰਤਾਂ

ਹਰ ਪਾਸੇ ਤੋਂ ਪੁੱਛ ਪੁਛਾ ਕੇ
ਸਭ ਤਰੀਕੇ ਵਰਤਾਂ

ਮਾਰ ਕੇ ਝਾਤੀ ਤਰਸ ਦੀ
ਉੱਠ ਪਵੋ ਹੁਣ, ਪਿਆਰੇ

ਨੀਝ ਲਗਾ ਕੇ ਪਿਆ ਉਡੀਕਾਂ
ਮੁੜ ਆਵਣ ਹੁਣ ਸੁਰਤਾਂ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ