ਦਾੜ੍ਹੀ ਤੇ ਜ਼ਿੰਮੇਦਾਰੀ
ਥੋੜੀ ਦਾੜ੍ਹੀ ਤੇ ਥੋੜੀ ਜ਼ਿੰਮੇਦਾਰੀ ਲੈ ਚੱਲੇ ਹਾਂ
ਅਸੀਂ ਉਚੇਰੇ ਰਾਹਾਂ ਦੀ ਤਿਆਰੀ ਲੈ ਚੱਲੇ ਹਾਂ
ਵੇਖ ਕੇ ਜਜ਼ਬਿਆਂ ਨੂੰ ਗੁਲਾਮੀ ਨੱਠ ਚੱਲੀ ਹੈ
ਅਸੀਂ ਤਾਂ ਹੀ ਸਿਰ ਦੇ ਕੇ ਸਰਦਾਰੀ ਲੈ ਚੱਲੇ ਹਾਂ
ਇਸ ਰਾਹ ਤੇ ਤੁਰਦਿਆਂ ਕੌਣ ਹੈ ਮਾਸੂਮ ਰਿਹਾ
ਅਸੀਂ ਵੀ ਤਾਂ ਤਾਂ ਹੀ ਹੁਸ਼ਿਆਰੀ ਲੈ ਚੱਲੇ ਹਾਂ
ਖੁੱਲੇ ਰੁੱਖ ਵੀ ਤਾਂ ਕਿਤੇ ਜੜ੍ਹਾਂ ਨੂੰ ਵਧਾਉਣਗੇ
ਗਮਲਾ ਲੈਣ ਆਏ ਤਾਂ ਹੀ ਕਿਆਰੀ ਲੈ ਚੱਲੇ ਹਾਂ
ਧਰਤੀਆਂ ਨਾਲ ਮੇਲ ਹੋਵੇ ਤਾਂ ਸਾਡੀ ਫਤਿਹ ਬੁਲਾਉਣਾ
ਅਸੀਂ ਉੱਚੇ ਅੰਬਰਾਂ ਦੀ ਉਡਾਰੀ ਲੈ ਚੱਲੇ ਹਾਂ
ਮਸ਼ਾਲ ਕਿਤੇ ਮਿਲੇਗੀ ਤਾਂ ਉਸ ਨੂੰ ਬਾਲ ਲਵਾਂਗੇ
ਦਿਲਾਂ ਵਿਚ ਸੰਭਾਲ ਕੇ ਚਿੰਗਿਆਰੀ ਲੈ ਚੱਲੇ ਹਾਂ
Comments
Post a Comment