ਕਲਾ ਨੂੰ ਛੂਹ ਪਾਉਣਾ

ਕਲਾ ਨੂੰ ਛੂਹੋ ਨਾ
ਵੇਖ ਲਵੋ ਦੂਰ ਤੋਂ
ਅੱਗ ਵਿਚ ਜਲ ਜਾਓਗੇ
ਸੇਕ ਲਵੋ ਦੂਰ ਤੋਂ

ਦੂਰੋਂ ਹੀ ਤਾਰੀਫ ਕਰੋ
ਨਿੱਘ ਹੈ ਜੇ ਮਾਨਣਾ
ਕੋਲੋਂ ਸਾੜ ਦੇਵੇਗਾ
ਦੂਰ ਦਾ ਇਹ ਚਾਨਣਾ

ਰੰਗਾਂ ਨੂੰ ਛੂਹੋਗੇ
ਤਸਵੀਰ ਹੋ ਜਾਓਗੇ
ਕਲਾ ਨੂੰ ਛੂਹੋਗੇ
ਦਿਲਗੀਰ ਹੋ ਜਾਓਗੇ

ਰਬਾਬ ਨੂੰ ਸੁਣੋ ਪਰ
ਰਬਾਬ ਤੱਕ ਅੱਪੜੋ ਨਾ
ਫੁੱਲ ਛੂਹ ਕੇ ਮੁੜ ਆਉ
ਤੋੜ ਕੇ ਪਕੜੋ ਨਾ

ਫੁੱਲਾਂ ਨੂੰ ਸੁੰਘਣ
ਤੇ ਮਾਨਣ ਚ ਗਿੱਝੋ ਨਾ
ਖਿੜਕੀ ਚੋਂ ਵੇਖ ਲਵੋ
ਮੀਂਹ ਵਿਚ ਭਿੱਜੋ ਨਾ

ਮੀਂਹ ਵਿਚ ਜਾਓਗੇ ਤਾਂ
ਭਰ ਆਉਣਾ ਗਲਾ ਹੈ
ਕਲਾ ਨੂੰ ਛੂਹ ਪਾਉਣਾ
ਵੀ ਇਕ ਕਲਾ ਹੈ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ