ਰੋਂਦੇ ਦਰਿਆ

ਬਿਆਸਾਂ ਦੇ ਪਾਣੀ ਉਛਾਲੇ ਜਿਹੇ ਮਾਰਣ
ਦੂਰੋਂ ਦੀ ਸਤਲੁੱਜ ਨੂੰ ਲੱਗੇ ਪੁਕਾਰਣ

ਵੇਖੇ ਪੰਜਾਬਾਂ ਦੀ ਧਰਤੀ ਖਲੋ ਕੇ
ਕਰਦੇ ਕੀ ਗੱਲਾਂ, ਸੁਣੋ ਨੇੜੇ ਹੋ ਕੇ

ਹੈ ਸ਼ੋਰ ਬੜਾ, ਬੜੀ ਉੱਚੀ ਹੈ ਲਹਿਰ
ਇਨ੍ਹਾਂ ਡੁੱਬਦੇ ਜਿਹੇ ਘਰਾਂ ਚ ਮਚਿਆ ਏ ਕਹਿਰ

ਹੜ੍ਹ ਆ ਗਏ, ਘਰੇ ਵੜ ਆ ਗਏ ਨੇ
ਵਾਛੜ ਦੇ ਛਿੱਟੇ ਮੋਹਲੇਧਰ ਆ ਗਏ ਨੇ

ਤਾਨਸੇਨ ਨੂੰ ਰੋਕੋ, ਜੀ ਬੱਸ ਕਰੇ ਗਾਉਣਾ
ਮਿੱਠੇ ਮੀਹਾਂ ਲੈ ਲਿਆ ਭੇਸ ਡਰਾਉਣਾ

ਬਿਆਸਾਂ ਦੇ ਪਾਈ ਕਿਸੇ ਕੰਨੀ ਆਵਾਜ
ਹੁਣ ਬੱਸ ਕਰ, ਬਾਬਾ, ਹੈ ਰੁੜ੍ਹਿਆ ਪੰਜਾਬ

ਬਿਆਸ ਦੇ ਪਰ ਕੌਣ ਸੁਣਦਾ ਏ ਦੁੱਖੜੇ?
ਲੁਕਾਈ ਕੀ ਬੈਠੇ ਇਹ ਹੱਸਦੇ ਹੋਏ ਮੁੱਖੜੇ?

ਇਨ੍ਹਾਂ ਰੋਂਦੇ ਦਰਿਆਵਾਂ ਨੂੰ ਔਖਾ ਮਨਾਉਣਾ
ਚੁੱਪ ਸਤਲੁੱਜ ਤੋਂ ਕੱਲਿਆਂ ਕਰਾਇਆ ਨੀ ਜਾਣਾ

~ ਜਿਉ ਵਾੜੀ ਓਜਾੜਿ ਉਜਾੜੀ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ