ਪੁੱਛੋ ਇਨ੍ਹਾਂ ਮਲਾਰਾਂ ਨੂੰ

ਲੁਕਾਈਏ ਕਿਵੇਂ ਖੁਮਾਰਾਂ ਨੂੰ
ਪੁੱਛੋ ਇਨ੍ਹਾਂ ਮਲਾਰਾਂ ਨੂੰ

ਲੁਕਣਾ ਵੀ ਹੈ ਬੱਦਲਾਂ ਉਹਲੇ
ਦਿਖਾਉਣਾ ਵੀ ਹੈ ਪਿਆਰਾਂ ਨੂੰ

ਬਰਸਣਾ ਵੀ ਹੈ ਬੱਦਲਾਂ ਵਾਂਗ
ਭਰਨਾ ਜਲ ਦੀਆਂ ਧਾਰਾਂ ਨੂੰ

ਆਤਸ਼ਬਾਜੀ ਤੋਂ ਵੀ ਬਚਣਾ
ਮਨਾਉਣਾ ਵੀ ਹੈ ਤਿਉਹਾਰਾਂ ਨੂੰ

ਕਿੰਝ ਵਰਤਾਉਣੇ ਠੰਢ ਦੇ ਛਿੱਟੇ
ਕਿੰਝ ਰੁਸ਼ਨਾਉਣਾ ਬਹਾਰਾਂ ਨੂੰ

ਸਾਵਣ ਦੀ ਇਸ ਰੁੱਤੇ ਪੁੱਛੀਏ
ਚਾਅਵਾਂ ਅਤੇ ਮਲਾਰਾਂ ਨੂੰ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ