ਤੁਸੀਂ ਪੁੱਛ ਹੀ ਲਿਆ

ਅੱਜ ਤਾਂ ਫਿਰ ਤੁਸੀਂ ਪੁੱਛ ਹੀ ਲਿਆ
ਮੈਨੂੰ ਕੋਲੋਂ ਚੁਪਚਾਪ ਲੰਘਦਿਆਂ ਤੋਂ,
ਕਿ ਕਿਉਂ ਨੇ ਵੱਟੀਆਂ ਚੁੱਪਾਂ ਪਿਆਰੇ?
ਸਾਡੇ ਸੰਗਦਿਆਂ ਤੋਂ -
ਤੁਸੀਂ ਪੁੱਛ ਹੀ ਲਿਆ।

ਅੱਜ ਤਾਂ ਫਿਰ ਤੁਸੀਂ ਪੁੱਛ ਹੀ ਲਿਆ
ਕਿਉਂ ਲਿਖਦੇ ਹੋ ਬੰਦ ਕਿਤਾਬਾਂ ਵਿਚ
ਕਿਉਂ ਨਾ ਮਾਣਦੇ ਧੁੱਪਾਂ ਪਿਆਰੇ?
ਕਿਉਂ ਚਨਾਬਾਂ ਵਿਚ -
ਡੁੱਬੇ; ਪੁੱਛ ਹੀ ਲਿਆ।

ਅੱਜ ਤਾਂ ਫਿਰ ਤੁਸੀਂ ਪੁੱਛ ਹੀ ਲਿਆ
ਕਿਉਂ ਆਉਂਦੇ ਨਹੀਂ ਹੁਣ ਬਾਗ ਦੇ ਵਿਚ
ਗੁਣਗੁਣਾ ਰਹੇ ਹੋ ਜੋ ਤੁਕਾਂ ਪਿਆਰੇ,
ਕਿਸ ਰਾਗ ਦੇ ਵਿਚ? -
ਤੁਸੀਂ ਪੁੱਛ ਹੀ ਲਿਆ

ਅੱਜ ਤਾਂ ਫਿਰ ਤੁਸੀਂ ਪੁੱਛ ਹੀ ਲਿਆ
ਤੁਸੀਂ ਪੁੱਛ ਹੀ ਲਿਆ ਤਾਂ ਹੀ ਇਸ ਪਲ
ਮੈਂ ਵੀ ਸੁਣਨ ਲਈ ਰੁਕਾਂ ਪਿਆਰੇ
ਜੋ ਦਿਲ ਦੀ ਗੱਲ -
ਨੂੰ ਤੁਸੀਂ ਪੁੱਛ ਹੀ ਲਿਆ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ