ਮੈਂ ਟੁੱਟਾਂ ਤਾਂ ਉੱਡ ਪਵਾਂ ਫੁੱਲਾਂ ਦੇ ਵਾਂਗੂੰ
ਮੈਂ ਟੁੱਟਾਂ ਤਾਂ ਉੱਡ ਪਵਾਂ ਫੁੱਲਾਂ ਦੇ ਵਾਂਗੂੰ
ਮੈਂ ਠਹਿਰਾਂ ਤਾਂ ਵਿਛ ਜਾਵਾਂ ਰੁੱਖਾਂ ਦੇ ਥੱਲੇ
ਮੈਂ ਵਗਾਂ ਤਾਂ ਬਣਾਂ ਦਰਿਆਵਾਂ ਦੇ ਵਹਿਣ
ਮੈਂ ਸੁੱਕਾਂ ਤਾਂ ਇੰਝ ਜਿਵੇਂ ਧੁੱਪਾਂ ਦੇ ਥੱਲੇ
ਮੈਨੂੰ ਲੈਣ ਕੋਈ ਆਵੇ ਸੌਣ ਦੀ ਹਵਾ
ਮੈਂ ਲੀਨ ਹੀ ਰਹਾਂ ਜੇ ਉੱਡਾਂ ਮੈਂ ਕੱਲੇ
ਹੋਵੇ ਕੋਈ ਭੇਤ ਨੂੰ ਪੜ੍ਹ ਪਾਉਣ ਵਾਲਾ
ਤੁਰਦਿਆਂ ਦੇ ਜੇਕਰ ਨਾਲ ਕੋਈ ਚੱਲੇ
ਹੌਲੇ ਜਿਹੇ ਬੱਦਲਾਂ ਦੇ ਵਰਗਾ ਹੀ ਹੋਵਾਂ
ਵਧਾਂ ਅਕਾਸ਼ੀਂ ਹੀ ਉਤਾਂਹ ਦੇ ਵੱਲੇ
ਕੋਈ ਰੁੱਖ ਹੀ ਹੋਵਾਂ, ਮੈਂ ਲੰਮਾ ਸਲੰਮਾ
ਜੋ ਉੱਚਾ ਵੀ ਹੋਵੇ ਤੇ ਥਾਂ ਵੀ ਨਾ ਮੱਲੇ
ਉਸ ਦਿਨ ਤੱਕ ਕਾਸ਼ ਕਿਤੇ ਮੁੱਕ ਜਾਵਣ
ਮੁੱਕਣ ਮੇਰੇ ਮਨ ਦੇ ਇਹ ਵਲਵੱਲੇ
ਅਖੀਰ ਜਿਸ ਦਿਨ ਸਾਹ ਮੇਰਾ ਠੱਲੇ
ਅਖੀਰ ਜਦ ਰੂਹ ਮੇਰੀ ਵਾਪਸ ਜਾਏ ਘੱਲੇ
Comments
Post a Comment