ਚੁੱਪਚਾਪ ਤੁਰਨਾ ਔਖਾ ਹੈ!

ਮੈਂ ਤੁਰਨ ਲਗਦਾ ਹਾਂ ਤੇ ਗੱਲਾਂ ਕਰਨ ਲਗਦਾ ਹਾਂ
ਚੁੱਪਚਾਪ ਤੁਰਨਾ ਔਖਾ ਹੈ!
ਉਹ ਕੋਲੋਂ ਲੰਘਦੇ ਨੇ ਤੇ ਸੋਚਣ ਲਗਦੇ ਨੇ
ਕਿ ਇਕੱਲਾ ਗੱਲਾਂ ਕਰ ਰਿਹਾ ਹੈ

ਉਹ ਕੀ ਜਾਨਣ, ਕੀ ਸਮਝਣ
ਮੇਰੇ ਮਨ ਦੀਆਂ ਗੱਲਾਂ, ਮੇਰੇ ਵਿਚਲੇ ਸਰੋਤੇ!
ਮਿੱਟੀ ਜਾਣਦੀ ਹੈ, ਕਿਉਂਕਿ ਉਹ
ਮੇਰੇ ਕਦਮਾਂ ਤੋਂ ਸ਼ਬਦਾਂ ਨੂੰ ਸੁਣਦੀ ਹੈ

ਮੇਰੇ ਮਨ ਦੇ ਗੀਤ, ਮੇਰੇ ਦਿਲ ਦੀ ਧੁਨੀ,
ਮੇਰੀ ਸੁਰਤ ਚ ਚਲਦੇ ਸ਼ਬਦ, ਸ਼ਬਦ
ਪਰੋਏ ਜਾਵਣ ਕਿਸੇ ਹੋਰ ਭਾਸ਼ਾ
ਜਦ ਧਰਤ ਨੂੰ ਮਿਲਦੇ ਕਦਮ, ਕਦਮ

ਮਿੱਟੀ, ਤੂੰ ਲੁਕਾ ਲਵੀਂ ਭੇਤ ਮੇਰੇ
ਦਬ ਜਾਣ ਤੇਰੇ ਚ ਸਮੇਤ ਮੇਰੇ
ਇਸ ਰੇਤ ਚੋਂ ਕਿਣਕੇ ਕੋਈ ਚੁਣ ਨਾ ਲਵੇ
ਮੇਰੀਆਂ ਗੱਲਾਂ ਕਿਤੇ ਕੋਈ ਸੁਣ ਨਾ ਲਵੇ

#walkingsimran

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ