ਮਿੱਟੀ, ਮੌਸਮ, ਮਨੁੱਖ ਤੇ ਮੈਂ
ਮਿੱਟੀ, ਮੌਸਮ, ਮਨੁੱਖ ਤੇ ਮੈਂ
ਮਿਲਦੇ ਨਹੀਂ, ਇਹ ਮੁਸ਼ਕਲ ਹੈ
ਮਨ ਦੀ ਮੌਜ ਤੇ ਮਨ ਦੇ ਬੋਝ
ਜੇ ਇਕ ਹੋ ਜਾਣ, ਤਾਂ ਕੀ ਗੱਲ ਹੈ?
ਮੈਂ ਕਦ ਤੱਕ ਭਿੱਜਾਂ ਇੰਝ ਖੜ੍ਹੇ ਖੜ੍ਹੇ
ਕੀ ਭਿੱਜਣ ਤੋਂ ਸਿਵਾ ਵੀ ਹੋਰ ਹੱਲ ਹੈ?
ਮੌਸਮ, ਠਹਿਰ, ਤੂੰ ਉਡੀਕ ਮਨੁੱਖ ਨੂੰ
ਮੈਂ ਮਿਲਣਾ ਮਿੱਟੀ ਨੂੰ ਜ਼ਰਾ ਇਕ ਪਲ ਹੈ
Comments
Post a Comment