ਅਨੰਦ ਭਇਆ ਮੇਰੀ ਮਾਏ

ਮੈਂ ਪੁੱਛਿਆ ਮੇਰੇ ਮਨ ਨੂੰ
ਕਿ ਕਿਉਂ ਗੁਰੂਆਂ ਨੇ ਬਾਰ ਬਾਰ ਆਖਿਆ ਬਾਣੀ ਵਿਚ
   "ਮੇਰੀ ਮਾਏ...
   ਮੇਰੀ ਮਾਏ..."?
ਅਨੰਦ ਭਇਆ ਮੇਰੀ ਮਾਏ...
ਦਿਨ ਪੁੰਨੇ ਮੇਰੀ ਮਾਏ...
ਇਉ ਮਿਲੀਐ ਮਾਏ...
ਮੈਨੂੰ ਮੇਰੇ ਆਪਣੇ ਦਿਲ
   ਆਖਿਆ ਥੋੜਾ ਫਰੋਲ ਕੇ
ਕਿ ਭਲਿਆ!
ਦਿਲਾਂ ਦੀ ਗੱਲ ਤਾਂ ਮਾਂ ਨਾਲ ਹੀ ਹੁੰਦੀ ਹੈ!
ਦਿਲਾਂ ਦੇ ਜੰਦਰੇ, ਪਰਦੇ, ਢੱਕਣੇ
ਮਾਂ ਅੱਗੇ ਸਹਿਜ ਸੁਭਾਏ ਖੁੱਲ ਜਾਂਦੇ ਨੇ।
ਤੇ ਫਿਰ ਜਦੋਂ ਗੁਰੂ ਅਮਰ ਦਾਸ
ਅਨੰਦ ਰੰਗ ਵਿਚ ਰੱਤੇ ਜਾਵਣ
   ਤਾਂ ਵਿਸਮਾਦ ਦੀ ਗੱਲ ਮਾਂ ਨੂੰ ਨਾ ਦੱਸਣ ਤਾਂ ਕਿਸ ਨੂੰ ਦੱਸਣ?

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ