ਜੀਵਨ ਰੰਗਤ ਹੈ!
ਦਿਲ ਦੇ ਕੱਚੇ ਕੋਨਿਆਂ ਵਿਚੋਂ
ਝਾਤੀ ਮਾਰ ਕੇ ਵੇਖਿਓ -
ਜੀਵਨ ਰੰਗਤ ਹੈ!
ਰੰਗਾਂ ਤੇ ਵਿਸਮਾਦਾਂ ਦੀ
ਤੁਸੀਂ ਵਿਚਾਰ ਕੇ ਵੇਖਿਓ -
ਸਦਾ ਦੀ ਸੰਗਤ ਹੈ
ਖਿੜਦੇ ਹੋਏ ਫੁੱਲਾਂ ਵਿਚੋਂ
ਗਾਉਂਦੇ ਪੰਛੀਆਂ ਵਿਚੋਂ
ਲੱਭੀਏ ਭੇਤ ਕਿਵੇਂ
ਹੱਸਣ ਵਾਲੇ ਦੱਸਣਗੇ
ਹੱਸ ਪੈਂਦੇ ਨੇ ਆਪੇ
ਅਚਨਚੇਤ ਕਿਵੇਂ
ਕੁਦਰਤ ਦੇ ਕਿਰਦਾਰਾਂ ਦੇ
ਬਣ ਜਾਈਏ ਜੇ ਹਾਣੀ -
ਜਿੰਦਗੀ ਭਾਰ ਨਹੀਂ
ਜੇਠ ਹਾੜ੍ਹ ਨਾ ਹੋਵਣ ਜਦ ਤੱਕ
ਮੱਘਰ ਪੋਹ ਨਾ ਹੋਣ -
ਬਸੰਤ ਮਲਾਰ ਨਹੀਂ
ਮਨ ਮਕਾਨ ਚ ਕੁੱਲੀ ਪਾ ਕੇ
ਰੂਹ ਨਾਲ ਹੱਸ ਕੇ ਰਹੀਏ
ਸੰਕੋਚੀਏ ਮੰਗਾਂ ਨੂੰ
ਫਿਰ ਬਾਰੀਆਂ ਖੋਲੀਏ ਪਿਆਰੇ ਆਪਾਂ
ਦਿਲ ਵਿਚ ਬੰਦ ਨਾ ਰਹੀਏ
ਮਾਣੀਏ ਰੰਗਾਂ ਨੂੰ
Comments
Post a Comment