ਕੋਈ ਸਾਂਭਣ ਵਾਲਾ ਲੱਭਦੇ
ਹਨੇਰੇ ਦੇ ਵਿਚ ਲੁਕਕੇ
ਜੋ ਪੈ ਰਹੇ ਨੇ ਤੁਪਕੇ
ਜਿੱਥੇ ਕਿਰ ਰਹੇ ਨੇ ਮੋਤੀ
ਉੱਥੇ ਰੋਸ਼ਨੀ ਨਾ ਬਹੁਤੀ
ਇਹ ਮਹਿੰਗੇ ਮਹਿੰਗੇ ਹੀਰੇ
ਇਹ ਰੰਗੇ ਹੋਏ ਚੀਰੇ
ਇਹ ਗੁੰਮ ਚੁਕੇ ਜੋ ਅੱਖਰ
ਕੁਝ ਤਪਸ਼ ਵਿਚ, ਕੁਝ ਕੱਕਰ
ਇਹ ਸੁਪਨੇ ਜੋ ਗੁਆਚੇ
ਜੋ ਗੀਤ ਕਿਸੇ ਨਾ ਵਾਚੇ
ਇਹ ਰੁਲਦੀਆਂ ਭੁੱਲਦੀਆਂ ਬੂੰਦਾਂ
ਮੈਂ ਵੇਖ ਕੇ ਅੱਖਾਂ ਮੂੰਦਾਂ
ਇਹ ਦੁਰਲਭ, ਮਹਿੰਗੀਆਂ ਵਸਤਾਂ
ਇਹ ਲੁਕੀਆਂ ਰਹਿੰਦੀਆਂ ਵਸਤਾਂ
ਇਹ ਧੁੰਦ ਚ ਲੁਕਦੀਆਂ ਪੈੜਾਂ
ਫੁੱਲ ਕੋਮਲ, ਰੁੱਖ ਦੀਆਂ ਕੈੜਾਂ
ਮਨਾਂ ਨੂੰ ਪਏ ਭੁਲੇਖੇ
ਇਹ ਰੁਲਦੇ ਜਾਣ ਨਾ ਵੇਖੇ
ਮੈਂ ਕਿਸ ਡੱਬੀ ਵਿਚ ਜੋੜਾਂ
ਕਿਸ ਲੇਖਣੀ ਵਿਚ ਪਿਰੋਵਾਂ
ਇਸ ਗੁੰਮ ਦੇ ਜੋ ਸਰੋਵਰ
ਹੋਰ ਡੂੰਘੇ ਹਰ ਪਲ ਹੋਵਣ
ਜੋ ਭਾਰ ਚ ਜਾਵਣ ਦੱਬਦੇ
ਕੋਈ ਸਾਂਭਣ ਵਾਲਾ ਲੱਭਦੇ
Comments
Post a Comment