ਦਿਲ ਛੂਹਣਾ ਹੁਣ ਕਿਰਤ ਹੈ ਸਾਡੀ

ਕੁਝ ਐਸੀ ਪੈ ਗਈ ਪਿਰਤ ਹੈ ਸਾਡੀ, ਕਿ ਦਿਲ ਛੂਹਣਾ ਹੁਣ ਕਿਰਤ ਹੈ ਸਾਡੀ
ਦੀਵੇ ਜਗਾਉਣਾ, ਹਾਸੇ ਹਸਾਉਣਾ, ਲਿਖਣਾ ਹੁਣ ਪਰਵਿਰਤ ਹੈ ਸਾਡੀ

ਚਿਰ ਪਿੱਛੋਂ ਜਦ ਕਿਆਰੀ ਦੇਖੀ, ਸੁਰਤ ਸ਼ਬਦ ਦੀ ਯਾਰੀ ਦੇਖੀ
ਫੁੱਲ ਜੋ ਬੋਏ, ਖਿੜਦੇ ਜਾਵਣ, ਮਹਿਕ ਚਾਰ-ਚੌਗਿਰਦ ਹੈ ਸਾਡੀ

ਹੁਣ ਨਹੀਂ ਹੁੰਦੇ ਵਹਿਮ ਅਸਾਂਨੂੰ, ਵਰਤ ਪਏ ਨੇ ਰਹਿਮ ਅਸਾਂਨੂੰ
ਮਨ ਨੂੰ ਵਿੰਨ੍ਹਦੇ ਸੁਆਲਾਂ ਤੋਂ, ਬਿਰਤੀ ਹੁਣ ਨਿਰਵਿਰਤ ਹੈ ਸਾਡੀ

ਸ਼ੋਰ ਸ਼ਰਾਬੇ ਕਰਣ ਜੇ ਛੱਲਾਂ, ਰੁਕਣ ਨਾ ਦਿਲਾਂ ਦੇ ਵਿਚਲੀਆਂ ਗੱਲਾਂ
ਭਰਦੀ ਰਹੇ ਪਰ ਤਰਦੀ ਰਹੇ, ਕਿਸ਼ਤੀ ਚਲਤ ਫਿਰਤ ਹੈ ਸਾਡੀ

ਕੁਝ ਐਸੀ ਪੈ ਗਈ ਪਿਰਤ ਹੈ ਸਾਡੀ, ਫੁੱਲ ਪਿਰੋਣਾ ਕਿਰਤ ਹੈ ਸਾਡੀ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ