ਲੰਮੀ ਸੈਰ ਚ ਪਈਏ
ਹੱਥ ਤੇ ਚੜ੍ਹਿਆ ਪੀਲਾ ਰੰਗ ਹੈ ਫੁੱਲਾਂ ਦਾ
ਬਾਗ ਚ ਫਿਰਦਾ ਹਾਏ ਕਿਤੇ ਮੈਂ ਰੁਲਾਂ ਨਾ
ਮੈਨੂੰ ਦੱਸੋ ਜੇ ਇਹ ਨਸ਼ਾ ਨਹੀਂ, ਗੱਲ ਕੀ ਹੈ ਜੀ?
ਜੇ ਨਿਖਰੀ ਮਨ ਦੀ ਦਸ਼ਾ ਨਹੀਂ, ਹੱਲ ਕੀ ਹੈ ਜੀ?
ਜੇ ਲਾਹੁਣੇ ਮਿੱਠੜੇ ਗੀਤ ਨੇ ਆਪਣਿਆਂ ਸਾਹਾਂ ਤੇ
ਆ ਲੰਮੀ ਸੈਰ ਚ ਪਈਏ ਇਨ੍ਹਾਂ ਰਾਹਾਂ ਤੇ
ਪੈੜ ਪੈੜ ਜਦ ਤੁਰਨਾ ਆਪਾਂ ਧੁਨ ਦੇ ਵਿਚ
ਮਨ ਨੇ ਪੁੱਜਣਾ ਆਪੇ ਹੀ ਕੋਈ ਸੁੰਨ ਦੇ ਵਿਚ
ਤੁਸੀਂ ਖਿੱਚੋ ਨਾ ਤਸਵੀਰਾਂ ਕਲਮ ਘਸੀਟ ਕੇ ਜੀ
ਬੱਸ ਮਨ ਦੇ ਵਿਚ ਵਸਾ ਲਉ ਅੱਖਾਂ ਮੀਟ ਕੇ ਜੀ
ਚਿਹਰੇ ਉਕੇਰ ਨਾ ਹੋ ਪਾਣੇ ਅਹਿਸਾਸਾਂ ਦੇ
ਜਲ ਨਹੀਂ ਹੁਣ ਹਲ ਨੇ ਮਨ ਦੀਆਂ ਪਿਆਸਾਂ ਦੇ
ਰੁਕੀਏ ਨਾ ਹੁਣ ਜ਼ਿਆਦਾ ਚਿਰ ਇਸ ਬਨ ਦੇ ਵਿਚ
ਤੁਰ ਪਈਏ ਕੋਈ ਮਕਸਦ ਧਾਰ ਕੇ ਮਨ ਦੇ ਵਿਚ
ਲੈ ਤੁਰੀਏ ਜੀ ਪੀਲੇ ਫੁੱਲ ਹੁਣ ਸੰਗ ਕੋਈ
ਹਨੇਰੇ ਦੇ ਵਿਚ ਦਿਸਣਗੇ ਨਾ ਰੰਗ ਕੋਈ
Comments
Post a Comment