ਪੰਨਿਆਂ ਚ ਮੈਨੂੰ ਜੀ ਪੰਜਾਬ ਲਿਖਿਓ
ਸਾਡੀ ਵਾਲੀ ਜਦੋਂ ਵੀ ਕਿਤਾਬ ਲਿਖਿਓ
ਪੰਨਿਆਂ ਚ ਮੈਨੂੰ ਜੀ ਪੰਜਾਬ ਲਿਖਿਓ
ਖੇਤਾਂ ਉਤੇ ਜਗਦੇ ਮਾਹਤਾਬ ਲਿਖਿਓ
ਹਵਾ ਵਿਚ ਸੁਣਦੀ ਰਬਾਬ ਲਿਖਿਓ
ਘੋੜਿਆਂ ਤੇ ਸਜੀ ਹੋਈ ਰਕਾਬ ਲਿਖਿਓ
ਭਾਸ਼ਾ ਵਿਚ ਖਿੜਦੇ ਗੁਲਾਬ ਲਿਖਿਓ
ਕੱਟੇ ਗਏ ਸਿਰਾਂ ਦੇ ਹਿਸਾਬ ਲਿਖਿਓ
ਸ਼ਹੀਦ ਹੋਏ ਸੁੱਖੇ ਤੇ ਮਤਾਬ ਲਿਖਿਓ
ਵੱਖ ਰਾਵੀ ਜਿਹਲਮ ਚਨਾਬ ਲਿਖਿਓ
ਲਹਿਜ਼ਾ ਐਸਾ ਕੋਈ ਪੰਜਾਬ ਲਿਖਿਓ
Comments
Post a Comment