ਇਕ ਚੂਹਾ ਸੀ, ਇਕ ਬਾਬਾ ਸੀ

ਇਕ ਚੂਹਾ ਸੀ, ਇਕ ਬਾਬਾ ਸੀ,
ਤੇ ਬਾਬੇ ਪਾਇਆ ਸਵੈਟਰ ਸੀ
ਦੋਨੋ ਜਦ ਮੈਂ ਦੇਖੇ, ਕਰ ਰਹੇ
ਆਪਸ ਦੇ ਵਿਚ ਚੈਟਰ ਸੀ

ਚੂਹੇ ਨੇ ਕਿਹਾ ਬਾਬੇ ਨੂੰ
ਮੇਰਾ ਹੈ ਕੁਛ ਗੁੰਮ ਗਿਆ
ਤੁਸੀਂ ਵੱਡੇ ਹੋ, ਮੈਂ ਛੋਟਾ ਹੈ
ਤੁਸੀਂ ਸੁਲਝਾਓ ਮੈਟਰ ਜੀ

ਇਕ ਸੀ ਸੂਰਜ ਮੇਰੇ ਕੋਲ
ਮੈਂ ਅਸਮਾਨ ਚ ਰੱਖਿਆ ਸੀ
ਉਹ ਨੀਚੇ ਕਿਤੇ ਹੈ ਗਿਰ ਗਿਆ
ਇਹ ਗੱਲ ਬੜੀ ਅਪ-ਸੈਟਰ ਜੀ

ਬਾਬੇ ਨੇ ਫਿਰ ਚੂਹੇ ਨੂੰ ਸੀ
ਮੋਢੇ ਉੱਤੇ ਬਿਠਾ ਲਿਆ
ਤੇ ਮੋਢੇ ਦੇ ਉੱਤੋਂ ਦੀ
ਦਿਸ ਰਿਹਾ ਸਭ ਕੁਝ ਬੈਟਰ ਸੀ

ਦਿਸ ਪਿਆ ਸੂਰਜ ਚੂਹੇ ਨੇ
ਉਹ ਦੇਖ ਕੇ ਲੱਗ ਪਿਆ ਹੱਸਣ ਸੀ
ਫਿਰ ਖੁਸ਼ੀ ਨਾਲ ਸੀ ਅੱਖਾਂ ਵਿਚੋ
ਹੋ ਗਈ ਪਿਟਰ ਪੈਟਰ ਸੀ

ਇਕ ਚੂਹਾ ਸੀ, ਇਕ ਬਾਬਾ ਸੀ,
ਤੇ ਬਾਬੇ ਪਾਇਆ ਸਵੈਟਰ ਸੀ
ਦੋਨੋ ਜਦ ਮੈਂ ਦੇਖੇ, ਕਰਦੇ
ਆਪਸ ਦੇ ਵਿਚ ਚੈਟਰ ਸੀ

Inspired by an artwork by Blahjinder

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ