ਤੁਹਾਡਾ ਨੱਕ ਕਿੰਨਾ ਵੱਡਾ ਹੈ

ਤੁਹਾਡਾ ਨੱਕ ਕਿੰਨਾ ਵੱਡਾ ਹੈ
ਖਰਬੂਜੇ ਵਰਗਾ ਹੈ
ਸਾਡਾ ਨੱਕ ਕਿਉਂ ਨਹੀਂ
ਇਕ ਦੂਜੇ ਵਰਗਾ ਹੈ

ਮੇਰਾ ਨੱਕ ਲਗਦਾ ਹੈ
ਮਟਰ ਦੇ ਦਾਣੇ ਵਾਂਗ
ਤੁਹਾਡਾ ਤਾਂ ਮੁਲਾਇਮ ਹੈ
ਕਿਸੇ ਸਿਰਹਾਣੇ ਵਾਂਗ

ਤੁਹਾਡੇ ਨੱਕ ਦੀ ਮੋਰੀ
ਕੀ ਕੋਈ ਗੁਫਾ ਹੈ
ਕੀ ਇਸ ਵਿਚ ਸੱਚੀ ਕੋਈ
ਸ਼ੇਰ ਰਹਿੰਦਾ ਹੈ?

ਤੁਹਾਡੇ ਨੱਕ ਥੱਲੇ ਮੁੱਛ ਹੈ
ਕਿਸੇ ਖੇਤਾਂ ਦੇ ਜਿਹੀ ਹੈ
ਇਹ ਚਿੱਟੀ ਕਿਵੇਂ ਹੋ ਗਈ?
ਇਹ ਗੁਲਾਬੀ ਕਿਉਂ ਨਹੀਂ ਹੈ?

ਕਿਸੇ ਵੱਡੇ ਸਾਰੇ ਪਹਾੜ ਵਾਂਗ
ਤੁਹਾਡਾ ਇਹ ਚਿਹਰਾ ਹੈ
ਤੁਹਾਡਾ ਨੱਕ ਵੱਡਾ ਹੈ
ਕਿ ਹੱਥ ਛੋਟਾ ਮੇਰਾ ਹੈ

Inspired by this Artwork by Blahjinder

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ