ਭੈਣੇ ਨੀ, ਮੇਰੀ ਚਾਬੀ ਗੁਆਚੀ

ਭੈਣੇ ਨੀ, ਮੇਰੀ ਚਾਬੀ ਗੁਆਚੀ
ਰੰਗ ਸੀ ਜਿਸ ਦਾ ਗੁਲਾਬੀ ਗੁਆਚੀ
ਫੁੱਲਾਂ ਦੀ ਉਹ ਬਣੀ ਸੀ ਸ਼ਾਇਦ
ਇਕ ਲਟਕ ਰਹੀ ਉਸ ਤੇ ਤਣੀ ਸੀ ਸ਼ਾਇਦ
ਤਣੀ ਦਾ ਮੈਂ ਸੀ ਪਰਾਂਦਾ ਬਣਾਉਂਦੀ
ਗੁੱਤ ਲਾਹੌਰ ਤੱਕ ਲਮਕਦੀ ਜਾਂਦੀ
ਲਾਹੌਰ ਸ਼ਹਿਰ ਚ ਇਕ ਗਲੀ ਹੈ
ਪਤਲੀ ਇਉਂ ਜਿਵੇਂ ਕੋਈ ਫਲੀ ਹੈ
ਉਸ ਵਿਚ ਇਕ ਦੁਕਾਨ ਹੈ ਹੋਣੀ
ਗੁਲਾਬੀ ਦੁਕਾਨ, ਤੇ ਬੜੀ ਹੀ ਸੁਹਣੀ
ਉਸ ਦੁਕਾਨ ਨੂੰ ਲੱਗਿਆ ਤਾਲਾ
ਲੱਭੋ ਕਿਤੇ ਜੀ ਚਾਬੀਆਂ ਵਾਲਾ
ਚਾਬੀਆਂ ਵਾਲਾ ਗਿਆ ਪਿਸ਼ੌਰ
ਚਾਬੀ ਲਿਆਵੋ ਹੁਣ ਕੋਈ ਹੋਰ
ਗੁਲਾਬੀ ਤਾਲੇ ਦੀ ਚਾਬੀ ਗੁਲਾਬੀ
ਹਾਂ ਮੇਰੇ ਕੋਲ ਸੀ ਐਸੀ ਇਕ ਚਾਬੀ
ਪਰ ਸੱਚ, ਮੇਰੀ ਹੀ ਗੁਲਾਬੀ ਗੁਆਚੀ
ਭੈਣੇ ਨੀ, ਮੇਰੀ ਚਾਬੀ ਗੁਆਚੀ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ