48 ਘੰਟੇ

ਘੜੀ ਚਾਲੂ ਹੈ
ਹੁਣ ਬੋਲਣ ਲਈ
48 ਘੰਟੇ ਤੁਹਾਡੇ ਕੋਲ

ਜੋ ਵੀ ਕਹਿਣਾ
ਜਿੰਨਾ ਕਹਿਣਾ
ਇਸੇ ਵਿਚ ਹੀ ਦੇਣਾ ਬੋਲ

ਜੋ ਜੋ ਸੱਟਾਂ
ਲੱਗੀਆਂ ਸਨ
ਇਹੀ ਮੌਕਾ - ਦਿਓ ਖੋਲ

ਚੁੱਪ ਰਹੋ
ਜਾਂ ਕਰੋ ਮੁਨਾਦੀ
48 ਘੰਟੇ ਤੁਹਾਡੇ ਕੋਲ

ਉਹ ਦਹਾਕੇ ਲਾ ਕੇ
ਆਪਣੇ ਕਿੱਸੇ
ਦੱਸਣਗੇ ਬੋਲ ਬੋਲ

ਤੁਹਾਡੇ ਲਈ
ਘੜੀ ਚਾਲੂ ਹੈ
48 ਘੰਟੇ ਤੁਹਾਡੇ ਕੋਲ

Comments

Popular posts from this blog

ਇਹ ਕਿਹੋ ਜਿਹੇ ਮਸਲੇ ਜੋ ਸ਼ਾਂਤ ਹੀ ਰੱਖਣੇ

ਬੀਜਾਂ ਵਾਂਗਰ ਖਿੰਡਿਆ ਮਨ

ਪੱਤਲਾਂ ਵਿਚ ਪਾਣੀਆਂ ਤੀਲੀਆਂ