ਇਤਿਹਾਸ

ਕੋਈ ਸੁਭਾਗੇ ਮੁੱਖ ਚੋਂ ਨਿਕਲੀ ਹਵਾ
ਨੂੰ ਕਰਦਾ ਏ ਅਰਜ਼ ਇਤਿਹਾਸ,
ਘਟਨਾ ਅੱਜ ਦੀ ਨੂੰ ਕੱਲ੍ਹ ਵਿੱਚ ਜੜ
ਕਰ ਦਏ ਅਸਚਰਜ ਇਤਿਹਾਸ।
ਕਿ ਕੱਲ੍ਹ ਰੇਤੇ ਲਿਖੇ ਨੂੰ ਪੜ੍ਹ ਕੇ
ਕੀ ਸੁਧਰਿਆ, ਹੈ ਕਰਜ਼ ਇਤਿਹਾਸ
ਕੱਲ੍ਹ ਵਿਕਾਸ, ਅੱਜ ਅਹਿਸਾਸ
ਹੈ ਦਿੰਦਾ ਇੱਕ ਫਰਜ਼ ਇਤਿਹਾਸ।
ਮੈਦਾਨ ਸਿਰਸਾ ਲਾਗੇ, ਤੇ ਚਮਕੌਰ,
ਤੇ ਠੰਡਾ ਇੱਕ ਬੁਰਜ ਇਤਿਹਾਸ,
ਪੁਰਾਣੇ ਪੰਨੇ ਮਿੱਟੀ ਚ ਦੱਬ ਕੇ,
ਨਾ ਕਹੀਏ ਖ਼ੁਦਗਰਜ਼ ਇਤਿਹਾਸ।
ਲੈ ਮਹਿੰਗੇ ਮੁੱਲ ਬੇਸ਼ਕੀਮਤੀ ਕਲਮਾਂ,
ਭੇਦ ਕਰ ਦਏ ਦਰਜ ਇਤਿਹਾਸ,
ਇਹ ਮਰਿਆ ਨਹੀਂ, ਇਹ ਆਉਣਾ ਏ ਫਿਰ
ਫਿਰ ਸਿੱਖਣ ਚ ਕੀ ਹਰਜ਼ ਇਤਿਹਾਸ?
ਆਬੋ ਹਵਾ ਨਵੀਂ ਚ ਜਿਊਣ ਦਾ
ਵੀ ਦਿੰਦਾ ਏ ਤਰਜ ਇਤਿਹਾਸ,
ਨਹੀਂ ਲੋੜ ਬੜੀ ਉੱਚੀਆਂ ਕਾਢਾਂ ਦੀ,
ਹਰ ਦੁਖ ਦਾ ਮਰਜ਼ ਇਤਿਹਾਸ।



Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ