ਨਿੱਕੀ ਸਵੇਰ

ਮੈਂ ਪੁੱਛਿਆ ਸਵੇਰ ਤਾਂ ਰਹਿਣੀ ਹੀ ਨਹੀਂ
ਇਹ ਪੰਛੀ ਗੁਣਗੁਣਾਉਂਦੇ ਵੀ ਤੁਰ ਜਾਣੇ,
ਹਵਾਵਾਂ ਠੰਢੀਆਂ ਵੀ ਥੁੜ-ਚਿਰੀਆਂ
ਬੱਦਲ ਵੀ ਕਿਤੇ ਤਾਂ ਜੁੜ ਜਾਣੇ।

ਹੁਣੇ ਕੁਝ ਚਿਰ ਨੂੰ ਧੁੱਪ ਤਿੱਖੀ ਚੜ੍ਹ ਜਾਣੀ
ਤੇ ਸੂਰਜ ਤੱਤੇ ਨੇ ਹੈ ਛਾ ਜਾਣਾ,
ਸਾਰੀ ਰਾਤ ਲਾ ਕੇ ਜੋ ਕੁਝ ਪਈ ਸੀ ਠੰਢ
ਇਨ੍ਹੂੰ ਤਾਂ ਅਸਾਂ ਨੇ ਗੁਆ ਜਾਣਾ।

ਕੀ ਏ ਫਾਇਦਾ ਫਿਰ ਬਾਗ ਆਉਣ ਦਾ
ਜੇ ਰਹਿਣੀ ਇਹ ਸਦਾ ਸਵੇਰ ਨਹੀਂ ਹੈ?
ਦੀ ਫਾਇਦਾ ਦੋ ਪਲ ਗੱਲ੍ਹਾਂ ਠਾਰ ਕੇ
ਜੇ ਧੁੱਪ ਸਖਤ ਆਉਣ ਵਿਚ ਦੇਰ ਨਹੀਂ ਹੈ?

ਉਨ੍ਹੇ ਦੱਸਿਆ ਕਿ ਜਲ ਵੀ ਨਿਕਲ ਜਾਂਦਾ ਤਨ ਚੋਂ
ਪਾਣੀ ਪਰ ਬਾਰ-ਬਾਰ ਪੀਂਦੇ ਤਾਂ ਹਾਂ,
ਫਾਇਦਾ ਹੈਂ ਪੁੱਛਦਾ ਕੀ ਬਾਗ ਵਿਚ ਆਉਣ ਦਾ,
ਫੁੱਲਾਂ ਦੇ ਵਿਚਾਲੇ ਆ ਕੇ ਜੀਂਦੇ ਤਾਂ ਹਾਂ।

ਧੁੱਪਾਂ ਤੇ ਛਾਵਾਂ ਤਾਂ ਆਉਂਦੀਆਂ ਤੇ ਜਾਂਦੀਆਂ
ਛਾਵਾਂ ਨੂੰ ਮਾਨਣਾ ਕੀ ਛੱਡ ਦਈਏ ਫਿਰ?
ਬਸ ਕੁਝ ਘੰਟੇ ਚੜ੍ਹਦੀ ਇਕ ਧੁੱਪ ਦੇ ਕਰਕੇ,
ਠੰਢਕ ਪਹਿਚਾਨਣਾ ਕੀ ਛੱਡ ਦਈਏ ਫਿਰ?

ਰਾਤ ਆਂਦੀ ਤਾਂ ਹੈ, ਦਿਨ ਗਰਮ ਦੇ ਮਗਰੋਂ
ਫੇਰ ਸਵੇਰ ਠੰਢੀ ਦੀ ਅੱਗੋਂ ਮੌਜ ਵੀ ਤਾਂ ਹੈ,
ਮੱਥਾ ਟੇਕ ਕੇ ਚਲੀ ਜਾਂਦੇ ਨਿਤ ਸਾਡੇ ਵਿਹੜੇ,
ਪਰ ਖੈਰ ਏਨੀ ਕਿ ਆਉਂਦੀ ਫਿਰ ਰੋਜ਼ ਵੀ ਤਾਂ ਹੈ!




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ