ਨੀਤ ਨਵਾਂ

ਇਹ ਚੰਨ ਵੀ ਬੜਾ ਅਨੌਖਾ ਹੈ,
ਇਹ ਰੋਜ਼ ਰਾਤ ਨੂੰ ਨਿਕਲਣ ਦਾ ਹੀ
ਢੰਗ ਬਦਲਦਾ ਰਹਿੰਦਾ ਹੈ;

ਰੰਗਾਂ ਤੋਂ ਪਾਉੰਦਾ ਧੋਖਾ ਹੈ,
ਕਦੇ ਨੀਲਾ ਹੋ ਜਾਏ, ਲਾਲ ਕਦੇ,
ਇਹ ਰੰਗ ਬਦਲਦਾ ਰਹਿੰਦਾ ਹੈ।

ਕਦੇ ਪੀਲਾ ਪੀਲਾ ਹੋ ਜਾਵੇ,
ਕਦੇ ਚਿੱਟਾ, ਕਦ ਵਿਚ ਰੋਜ਼ ਰਾਤ ਦੇ
ਸੰਗ ਬਦਲਦਾ ਰਹਿੰਦਾ ਹੈ;

ਖੁਸ਼ੀ ਕਰੇ ਤੇ ਉਦਾਸ ਕਦੇ,
ਇਹ ਸਾਨੂੰ ਚੜ੍ਹੇ ਵਿਚਾਰਾਂ ਦੀ ਵੀ,
ਮੰਗ ਬਦਲਦਾ ਰਹਿੰਦਾ ਹੈ।

ਨਿੱਤ ਨਵੇੰ ਰਹਿਣ ਦਾ ਸ਼ੋਂਕ ਵੀ ਹੈ,
ਇਹ "ਸਾਹਿਬ ਮੇਰੇ ਨੀਤ ਨਵੇਂ" ਦੇ
ਵਾਂਗ ਬਦਲਦਾ ਰਹਿੰਦਾ ਹੈ;

ਇਹ ਚੰਨ ਵੀ ਬੜਾ ਅਨੌਖਾ ਹੈ,
ਇਹ ਰੋਜ਼ ਰਾਤ ਨੂੰ ਨਿਕਲਣ ਦਾ ਹੀ
ਢੰਗ ਬਦਲਦਾ ਰਹਿੰਦਾ ਹੈ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ