ਮੈਂ ਚੱਲਣਹਾਰ

ਮੇਘ ਬਰਸਣਹਾਰ
ਰੁੱਖ ਖੜ੍ਹਣਹਾਰ
ਫੁੱਲ ਖੁਸ਼ਬੋਦਾਰ

ਪੰਛੀ ਉੱਡਣਹਾਰ
ਟਾਹਣੀ ਟਿਕਣਹਾਰ
ਵੇਲਾਂ ਗੁੰਝਲਦਾਰ

ਧਰਤੀ ਸਹਿਣਹਾਰ
ਨਦੀ ਵਹਿਣਹਾਰ
ਲਹਿਰਾਂ ਜ਼ੋਰਦਾਰ

ਘਾਹ ਵਿਛਣਹਾਰ
ਚੰਨ ਜਗਣਹਾਰ
ਕੁਦਰਤ ਸ਼ਾਨਦਾਰ

ਮੈਂ ਵੀ ਤੁਰਾਂ
ਮੈਂ ਰੁਕਿਆ ਕਿਉਂ
ਮੈਂ ਚੱਲਣਹਾਰ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ