ਦੋ ਨਿਰਗੁਣ

ਮੈਂ ਬੜਾ ਹੈਰਾਨ ਹੋਇਆ
ਜਦ ਮੈਨੂੰ ਪਤਾ ਲੱਗਿਆ
ਕਿ ਮੈਂ ਵੀ ਨਿਰਗੁਣ ਹਾਂ
ਤੇ ਪਰਮਾਤਮਾ ਵੀ ਨਿਰਗੁਣ ਹੈ

ਇਹ ਕਿਵੇੰ ਹੋ ਸਕਦਾ ਹੈ?
ਅਸੀਂ ਦੋਵੇਂ ਇੱਕੋ ਜਿਹੇ ਕਿਵੇਂ ਹੋ ਗਏ?
ਉਹ ਵੀ ਨਿਰਗੁਣ ਤੇ ਮੈਂ ਵੀ ਨਿਰਗੁਣ?

ਨਹੀਂ, ਚੰਗਿਆ, ਇੰਝ ਨਹੀਂ
ਤੂੰ ਨਿਰਗੁਣ - ਕਿ ਗੁਣ ਨਹੀਂ
ਤੇ ਉਹ ਨਿਰਗੁਣ - ਕਿ ਗੁਣਾਂ ਤੋਂ ਪਰੇ

ਨਿਰਗੁਣ ਤੇ ਨਿਰਗੁਣ
ਗੁਣਹੀਨ ਤੇ ਗੁਣ-ਅਸੀਮ!

ਇਕ ਦੇ ਗੁਣ ਗਿਣਤੀ ਵਿਚ ਨਹੀਂ
ਤੇ ਇਕ ਦੇ ਗੁਣਾਂ ਦੀ ਗਿਣਤੀ ਨਹੀਂ

ਇਹ ਸਭ ਤੋਂ ਲੰਮਾ ਰਾਹ ਹੈ
ਕਿ ਮੈਂ ਨਿਰਗੁਣ
ਕਾਸ਼ ਕਿਤੇ ਨਿਰਗੁਣ ਬਣ ਸਕਾਂ!




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ